28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਘਰ-ਘਰ ਜਾ ਕੇ ਕੀਤਾ ਜਾ ਰਿਹਾ ਹੈ ਸਮਾਜਿਕ ਸਰਵੇਖਣ

ਅਜੀਤ ਡੈਸਕ 07-06-2026
ਬਲਾਚੌਰ, 6 ਜੂਨ (ਨਰੇਸ਼ ਧੌਲ)-ਪੰਜਾਬ ਸਰਕਾਰ ਵਲੋਂ ਡਰੱਗ, ਸਮਾਜਿਕ ਤੇ ਆਰਥਿਕ ਸਰਵੇਖਣ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਿੰਡਾਂ ਵਿਚ ਘਰ-ਘਰ ਜਾ ਕੇ ਆਸ਼ਾ ਵਰਕਰਾਂ ਵਲੋਂ ਮੋਬਾਈਲ ਐਪ ਰਾਹੀਂ ਨਿਰਧਾਰਿਤ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ | ਇਸੇ ਤਹਿਤ ਪਿੰਡ ਗਹੂੰਣ ਵਿਖੇ ਆਸ਼ਾ ਵਰਕਰ ਪ੍ਰਵੀਨ ਕੁਮਾਰੀ ਸੁਧਾਮਾਜਰਾ ਵਲੋਂ ਘਰ-ਘਰ ਜਾ ਕੇ ਪੰਜਾਬ ਸਰਕਾਰ ਵਲੋਂ ਦਿੱਤੇ ਫੋਨ 'ਚ ਐਪ ਰਾਹੀਂ 160 ਦੇ ਕਰੀਬ ਸਵਾਲਾਂ ਦੇ ਜਵਾਬ ਭਰੇ ਜਾ ਰਹੇ ਹਨ | ਜਿਸ ਵਿਚ ਆਰਥਿਕਤਾ, ਸਮਾਜਿਕ ਸਥਿਤੀ, ਮਿਲ ਰਹੀਆਂ ਸਰਕਾਰੀ ਸਹੂਲਤਾਂ ਜਾਂ ਘਾਟਾਂ ਤੇ ਖਾਸ ਤੌਰ 'ਤੇ ਨਸ਼ਿਆਂ ਦੇ ਪ੍ਰਭਾਵ, ਰੋਕਥਾਮ 'ਤੇ ਹੱਲ ਬਾਰੇ ਜਾਣਕਾਰੀ ਲਈ ਜਾ ਰਹੀ ਹੈ | ਸੂਬੇਦਾਰ ਫਤਿਹ ਸਿੰਘ ਦੇ ਘਰ ਪਹੁੰਚੇ ਆਸ਼ਾ ਵਰਕਰ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਇਸ ਸਰਵੇਖਣ ਸਮੇਂ ਆਧਾਰ ਕਾਰਡ, ਵੋਟਰ ਕਾਰਡ ਤੇ ਬਿਜਲੀ ਦੇ ਬਿੱਲ ਆਦਿ ਸਰਕਾਰੀ ਦਸਤਾਵੇਜ਼ਾਂ ਦੀ ਜ਼ਰੂਰਤ ਪੈਂਦੀ ਹੈ | ਬਾਕੀ ਸਾਰੇ ਮੋਬਾਈਲ ਐਪ ਵਿੱਚ ਦਿੱਤੇ ਹੋਏ ਸਵਾਲ-ਜਵਾਬ ਹੀ ਰਿਕਾਰਡ ਕੀਤੇ ਜਾ ਰਹੇ ਹਨ |
ਪਿਛਲੀ ਖ਼ਬਰ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਦਾ ਜੋੜ ਮੇਲਾ ਅੱਜ ਤੋਂ-ਕਲਸੀ ਅਗਲੀ ਖ਼ਬਰ ਕਾਂਗਰਸੀ ਆਗੂਆਂ ਵਲੋਂ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।