27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਤਹਿਸੀਲ ਕੰਪਲੈਕਸ ਬਲਾਚੌਰ ਵਿਖੇ ਵਿਸ਼ਵ ਵਾਤਾਵਰਨ ਮਨਾਇਆ

ਅਜੀਤ ਡੈਸਕ 07-06-2026
ਬਲਾਚੌਰ, 6 ਜੂਨ (ਦੀਦਾਰ ਸਿੰਘ ਬਲਾਚੌਰੀਆ)-ਤਹਿਸੀਲ ਕੰਪਲੈਕਸ ਬਲਾਚੌਰ ਵਿਖੇ ਵਿਸ਼ਵ ਵਾਤਾਵਰਨ ਦਿਹਾੜੇ 'ਤੇ ਉਪ ਪੁਲਿਸ ਕਪਤਾਨ ਬਲਾਚੌਰ ਹੇਮੰਤ ਮਲਹੋਤਰਾ ਵਲੋਂ ਪਿੱਪਲ ਤੇ ਸੁਆਂਜਣੇ ਦੇ ਬੂਟੇ ਲਗਾ ਕੇ ਚੌਗਿਰਦੇ ਦੀ ਸਾਂਭ ਸੰਭਾਲ ਨੂੰ ਲੈ ਕੇ ਇਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੁਹਿੰਮ ਦੀ ਸ਼ੁਰੂਆਤ ਦੌਰਾਨ ਡੀ. ਐੱਸ. ਪੀ. ਬਲਾਚੌਰ ਮਲਹੋਤਰਾ ਨੇ ਇਸ ਮੌਕੇ 'ਤੇ ਹਾਜ਼ਰ ਆਮ ਲੋਕਾਂ ਤੇ ਪੁਲਿਸ ਸਟਾਫ਼ ਨੂੰ ਆਪਣੇ ਆਲੇ-ਦੁਆਲੇ ਨੂੰ ਹਰਾ-ਭਰਾ ਰੱਖਣ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਯੋਗ ਸੰਭਾਲ ਕਰਨ ਦੀ ਅਪੀਲ ਕੀਤੀ | ਇਸ ਮੌਕੇ ਹਾਜ਼ਰ ਸਾਰੇ ਪਤਵੰਤੇ ਸੱਜਣਾਂ, ਨਾਗਰਿਕਾਂ ਤੇ ਪੁਲਿਸ ਮੁਲਾਜ਼ਮਾਂ ਨੇ ਵਾਤਾਵਰਨ ਦੀ ਸੰਭਾਲ ਲਈ ਨਾ ਸਿਰਫ਼ ਬੂਟੇ ਲਗਾਉਣ ਦਾ ਬਲਕਿ ਪਲਾਸਟਿਕ ਦੀ ਵਰਤੋਂ ਮੁਕੰਮਲ ਤੌਰ 'ਤੇ ਬੰਦ ਕਰਨ ਦਾ ਵੀ ਵਿਸ਼ੇਸ਼ ਅਹਿਦ ਲਿਆ |
ਪਿਛਲੀ ਖ਼ਬਰ ਰੌਜ਼ਾ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਕਟਾਰੀਆਂ ਵਿਖੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਸਤਿਗੁਰ ਅਨੁਭਵਾ ਨੰਦ ਮਹਾਰਾਜ ਦੀ ਬਰਸੀ ਸੰਬੰਧੀ ਤਿਆਰੀਆਂ ਜ਼ੋਰਾਂ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।