30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮੁਜੱਫਰਪੁਰ ਦੇ ਲੋੜਵੰਦ ਪਰਿਵਾਰ ਦੀ ਮਕਾਨ ਉਸਾਰੀ ਲਈ ਕੀਤੀ ਮਾਲੀ ਮਦਦ

ਅਜੀਤ ਡੈਸਕ 08-06-2026

ਉਸਮਾਨਪੁਰ, 7 ਜੂਨ (ਸੰਦੀਪ ਮਝੂਰ)-ਪਿੰਡ ਮੁਜੱਫਰਪੁਰ ਵਿਖੇ ਇਕ ਲੋੜਵੰਦ ਪਰਿਵਾਰ ਦੀ ਮਕਾਨ ਉਸਾਰੀ ਲਈ ਸਮਾਜ ਸੇਵਕ ਪਰਵਿੰਦਰ ਪਾਲ ਸਿੰਘ ਰਠੌਰ ਯੂ. ਐਸ. ਏ. ਵਲੋਂ ਪਿੰਡ ਮੀਰਪੁਰ ਜੱਟਾਂ ਦੀਆਂ ਅਮਰੀਕਾ ਵਿਖੇ ਵੱਸਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਕ ਲੱਖ ਰੁਪਏ ਦੀ ਮਾਲੀ ਮਦਦ ਭੇਜੀ ਗਈ | ਇਸ ਮੌਕੇ ਭੇਜੀ ਸਹਾਇਤਾ ਸੁਖਵਿੰਦਰ ਸਿੰਘ ਮਿੰਟੂ ਜਾਡਲਾ ਐਨ. ਆਰ. ਆਈ. ਨੰਬਰਦਾਰ ਵਲੋਂ ਪਤਵੰਤਿਆਂ ਦੀ ਹਾਜ਼ਰੀ 'ਚ ਲੋੜਵੰਦ ਪਰਿਵਾਰ ਦੇ ਮੁਖੀ ਹਰਬੰਸ ਕੌਰ ਨੂੰ ਭੇਟ ਕੀਤੀ ਗਈ | ਇਸ ਮੌਕੇ ਸੁਰਜੀਤ ਸਿੰਘ ਸਾਬਕਾ ਸਰਪੰਚ ਨੇ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਪਰਿਵਾਰ ਵਿਚ ਦੋਵੇਂ ਸੱਸ ਨੂੰ ਹ ਵਿਧਵਾ ਹਨ | ਮਕਾਨ ਦੀ ਉਸਾਰੀ ਲਈ ਦਾਨੀ ਸੱਜਣਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਸੀ | ਸਮੂਹ ਪਿੰਡ ਮੁੱਜਫਪੁਰ ਤੇ ਲੋੜਵੰਦ ਪਰਿਵਾਰ ਇਸ ਨੇਕ ਕਾਰਜ ਲਈ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹਨ | ਇਸ ਮੌਕੇ ਗੁਰਨਾਮ ਸਿੰਘ ਜੇ. ਈ., ਕਰਨੈਲ ਸਿੰਘ, ਡਾ. ਬਿੱਕੀ ਮੀਰਪੁਰ, ਜੋਬਨ ਸਿੰਘ ਰਠੌਰ, ਮੱਖਣ ਸਿੰਘ, ਮਨਿੰਦਰ ਸਿੰਘ ਇੰਸਪੈਕਟਰ ਰੋਡਵੇਜ਼, ਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਤਪ ਅਸਥਾਨ ਸਾਰੀ ਵਾਲਾ ਖੂਹ ਵਿਖੇ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਕੀਤੇ ਲਾਠੀਚਾਰਜ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।