30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਰੋਜ਼ਾ ਪੀਰ ਮਿਹਰ ਸ਼ਾਹ ਚਣਕੋਈ ਵਿਖੇ ਦੋ ਦਿਨਾਂ ਮੇਲਾ ਅੱਜ ਤੋਂ

ਅਜੀਤ ਡੈਸਕ 08-06-2026
ਮਜਾਰੀ/ਸਾਹਿਬਾ, 7 ਜੂਨ (ਨਿਰਮਲਜੀਤ ਸਿੰਘ ਚਾਹਲ)-ਰੋਜ਼ਾ ਪੀਰ ਮਿਹਰ ਸ਼ਾਹ ਦੇ ਦਰਬਾਰ ਪਿੰਡ ਚਣਕੋਈ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਦੋ ਦਿਨਾਂ ਸਾਲਾਨਾ ਮੇਲਾ 8 ਜੂਨ ਤੋਂ ਸ਼ੁਰੂ ਹੋ ਰਿਹਾ ਹੈ | ਮੇਲੇ ਦਾ ਪੋਸਟਰ ਜਾਰੀ ਕਰਦਿਆਂ ਰਣਵੀਰ ਸਿੰਘ ਭੱਟੀ ਤੇ ਸੁਰਿੰਦਰ ਪਾਲ ਦੋਵੇਂ ਸਾਬਕਾ ਸਰਪੰਚ ਨੇ ਦੱਸਿਆ ਕਿ ਅੱਠ ਜੂਨ ਨੂੰ ਸਵੇਰੇ ਚਾਦਰ ਅਤੇ ਝੰਡੇ ਚੜ੍ਹਾਉਣ ਦੀ ਰਸਮ ਹੋਵੇਗੀ, ਸ਼ਾਮ 4 ਵਜੇ ਚਿਰਾਗ਼ ਰੌਸ਼ਨ ਕੀਤੇ ਜਾਣਗੇ | ਉਪਰੰਤ ਗੁਲਸ਼ਨ ਅਲੀ ਕਵਾਲ ਖਮਾਚੋ ਵਲੋਂ ਕਵਾਲੀਆਂ ਅਤੇ ਬਿੱਲਾਂ ਨਕਾਲ ਪਾਰਟੀ ਗਰਲੇ ਢਾਹਾਂ ਵੱਲੋਂ ਨਕਲਾਂ ਦਾ ਪ੍ਰੋਗਰਾਮ ਹੋਵੇਗਾ | 9 ਜੂਨ ਨੂੰ ਸਵੇਰੇ 10 ਵਜੇ ਸਟੇਜ ਦਾ ਆਗਾਜ਼ ਹੋਵੇਗਾ, ਜਿਸ 'ਤੇ ਗੁਰਪ੍ਰੀਤ ਵਿੱਕੀ-ਜਸਪ੍ਰੀਤ ਜੱਸੀ ਡਿਊਟ ਜੋੜੀ, ਲੱਕੀ ਹਿਆਲਾ, ਬਿੱਟੂ ਭੰਗੜਾ ਗਰੁੱਪ, ਜੱਸਾ ਫਤਿਹਪੁਰੀਆ ਆਪਣੇ-ਆਪਣੇ ਧਾਰਮਿਕ ਅਤੇ ਸੱਭਿਆਚਾਰਕ ਗਾਣਿਆਂ ਰਾਹੀਂ ਸੰਗਤਾਂ ਦਾ ਮਨੋਰੰਜਨ ਕਰਨਗੇ | ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਮਹਾਂਰਿਸ਼ੀ ਵਾਲਮੀਕਿ ਸਭਾ ਵਲੋਂ ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਵਾਤਾਵਰਨ ਸੰਭਾਲ ਸੰਸਥਾ ਨੇ ਲਗਾਏ ਨਵੇਂ ਬੂਟੇ ਤੇ ਪਹਿਲਿਆਂ ਦਾ ਮਨਾਇਆ ਜਨਮ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।