30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਐਸ. ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ ਨੇ ਦਰਬਾਰ ਸਾਈਾ ਚੇਤਰ ਸ਼ਾਹ ਮਹਿੰਦੀਪੁਰ ਵਿਖੇ ਕੀਤਾ ਸਿਜਦਾ

ਅਜੀਤ ਡੈਸਕ 08-06-2026
ਬਲਾਚੌਰ, 7 ਜੂਨ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨਗਰ ਕੌਂਸਲ ਬਲਾਚੌਰ ਦੀ ਹਦੂਦ ਵਿਚ ਪੈਂਦੇ ਮਹਿੰਦੀਪੁਰ ਵਿਖੇ ਸਥਿਤ ਦਰਬਾਰ ਸਾਈ ਚੇਤਰ ਸ਼ਾਹ ਵਿਖੇ ਨਤਮਸਤਕ ਹੋਏ | ਉਨ੍ਹਾਂ ਦਰਗਾਹ 'ਤੇ ਮੱਥਾ ਟੇਕ ਕੇ ਸੂਬੇ ਦੀ ਖ਼ੁਸ਼ਹਾਲੀ ਤੇ ਭਾਈਚਾਰਕ ਸਾਂਝ ਦੀ ਕਾਮਨਾ ਕੀਤੀ | ਉਪਰੰਤ ਦਰਗਾਹ 'ਤੇ ਕਰਵਾਏ ਗਏ ਵਿਸ਼ੇਸ਼ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਫੀ-ਸੰਤਾਂ ਤੇ ਪੀਰ-ਫਕੀਰਾਂ ਦੀਆਂ ਦਰਗਾਹਾਂ ਸਾਡੀ ਸਾਂਝੀ ਵਿਰਾਸਤ ਹਨ, ਜੋ ਸਮਾਜ ਨੂੰ ਪਿਆਰ, ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੰਦੀਆਂ ਹਨ | ਚੇਅਰਮੈਨ ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੀ ਭਲਾਈ ਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ | ਕਮਿਸ਼ਨ ਵਲੋਂ ਐਸ. ਸੀ. ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ | ਇਸ ਮੌਕੇ ਦਰਗਾਹ ਪ੍ਰਬੰਧਕਾਂ ਵਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ ਕੀਤਾ | ਇਸ ਮੌਕੇ ਅਸਥਾਨ ਦੇ ਸੇਵਾਦਾਰ ਤੋਂ ਇਲਾਵਾ ਕੌਂਸਲਰ ਪੰਮਾ ਭਾਟੀਆ, ਕੌਂਸਲਰ ਪਰਮਿੰਦਰ ਮੇਨਕਾ ਭਿੰਦਾ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਆਗੂ ਰਾਜਿੰਦਰ ਸਿੰਘ ਸ਼ਿੰਦੀ, ਨਰੇਸ਼ ਚੇਚੀ, ਸਾਬਕਾ ਸੰਮਤੀ ਮੈਂਬਰ ਜਸਵੀਰ ਔਲੀਆਪੁਰ, ਸੀਨੀਅਰ ਆਗੂ ਤੇ ਸਮਾਜ ਸੇਵੀ ਹਰਬੰਸ ਲਾਲ ਕਲੇਰ, ਜਸਵੰਤ ਕਲੇਰ, ਜਸਵੰਤ ਤੂਰ, ਹੀਰਾ ਸਿੰਘ, ਗੁਰਦੀਪ ਸਿੰਘ ਦੀਪਾ, ਹਰਵਿੰਦਰ ਸਿੰਘ, ਪਵਨ ਕੁਮਾਰ, ਜਸਵੀਰ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਖ਼ਪਤਕਾਰ ਫ਼ੋਰਮ ਨੇ ਬਿਜਲੀ ਬੋਰਡ ਦੇ ਜੇ. ਈ. ਨੂੰ ਪਾਇਆ 7000 ਰੁਪਏ ਹਰਜਾਨਾ ਮਾਮਲਾ ਲਖਵਿੰਦਰ ਸਿੰਘ ਕੰਗਣਾ... ਅਗਲੀ ਖ਼ਬਰ ਮਹਾਂਰਿਸ਼ੀ ਵਾਲਮੀਕਿ ਸਭਾ ਵਲੋਂ ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।