31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਡਵੀਜ਼ਨ ਨਵਾਂਸ਼ਹਿਰ ਦੀ ਮਹੀਨਾਵਾਰ

ਅਜੀਤ ਡੈਸਕ 08-06-2026
ਨਵਾਂਸ਼ਹਿਰ, 7 ਜੂਨ (ਦੀਦਾਰ ਸਿੰਘ ਸ਼ੇਤਰਾ)-ਪੈਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਡਵੀਜ਼ਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ 'ਚ ਕੀਤੀ ਗਈ | ਜਥੇਬੰਦੀ ਵਲੋਂ ਕੀਤੇ ਜਾ ਰਹੇ ਸੰਘਰਸ਼ਾਂ ਬਾਰੇ ਵਿਚਾਰ ਚਰਚਾ ਕੀਤੀ ਗਈ | ਬੈਠਕ ਨੇ 17 ਮਈ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਕਨਵੈੱਨਸ਼ਨ ਵਿਚ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਵਲੋਂ ਲਏ ਫ਼ੈਸਲੇ ਅਨੁਸਾਰ ਕੀਤੇ ਅਮਲ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ, ਸਰਕਲ ਆਗੂ ਨਿਰੰਜਨ ਕੰਗਾਂ, ਸਰਕਲ ਆਗੂ ਵਿਜੇ ਕੁਮਾਰ ਬਾਲੀ, ਮੰਡਲ ਦੇ ਆਗੂ ਰਵਿੰਦਰ ਭਾਸਕਰ, ਸ਼ੰਭੂ ਰਾਹੋਂ, ਜੁਗਿੰਦਰ ਬੇਗਮਪੁਰ, ਪੇ੍ਰਮ ਚਣਕੋਆ, ਚਰਨ ਸਿੰਘ ਅਸਮਾਨਪੁਰ, ਬਲਦੇਵ ਤਾਜੋਵਾਲ, ਪੇ੍ਰਮ ਸਹਾਪੁਰ, ਸ਼ਿਵ ਰਾਜ ਆਦਿ ਬੁਲਾਰਿਆਂ ਨੇ ਹੈੱਡ ਆਫ਼ਿਸ ਪਟਿਆਲਾ ਅੱਗੇ ਆਪਣੇ ਰੋਜ਼ਗਾਰ ਲਈ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਆਈ. ਟੀ. ਆਈ. ਤੇ ਅਪ੍ਰੈਂਟਿਸ ਕਰ ਚੁੱਕੇ ਬੇਰੁਜ਼ਗਾਰਾਂ 'ਤੇ ਪੁਲਿਸ ਵਲੋਂ ਬੇਰਹਿਮੀ ਨਾਲ ਲਾਠੀਚਾਰਜ ਕੀਤਾ, ਜਿਸ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵਲੋਂ ਲਾਈਨਮੈਨ ਦੇ ਤੌਰ 'ਤੇ ਨੌਕਰੀਆਂ ਦੇਣ ਦਾ ਜੋ ਵਾਅਦਾ ਕੀਤਾ ਸੀ | ਜਿਸ ਤੋਂ ਪਾਵਰਕਾਮ ਮੈਨੇਜਮੈਂਟ ਟਾਲਾ ਵੱਟ ਰਹੀ ਹੈ ਤੇ ਲਾਰਿਆਂ ਨਾਲ ਸਮਾਂ ਲੰਘਾ ਰਹੀ ਹੈ | ਬੁਲਾਰਿਆਂ ਨੇ ਬੇਰੁਜ਼ਗਾਰਾਂ 'ਤੇ ਸਰਕਾਰ ਵਲੋਂ ਕਰਵਾਏ ਗਏ, ਇਸ ਵਹਿਸ਼ੀਆਨਾ ਤਸ਼ੱਦਦ ਨੂੰ ਮੰਦਭਾਗਾ ਦੱਸਿਆ | ਅਪ੍ਰੈਂਟਿਸ ਲਾਈਨ ਮੈਨ ਦੇ ਹੱਕ 'ਚ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ ਕਰਨ ਦਾ ਇਸ ਮੀਟਿੰਗ ਵਿਚ ਮਤਾ ਪਾਸ ਕੀਤਾ | ਮੀਟਿੰਗ 'ਚ ਹੁਕਮ ਚੰਦ, ਦੇਵ ਰਾਜ ਸੁੱਜੋਂ, ਬਲਕਾਰ ਰਾਮ, ਰਜੀਵ ਗੌਡ, ਹਰਮੇਲ ਸਿੰਘ, ਗੁਰਸ਼ਰਨ ਪਾਲ ਸਿੰਘ, ਨਿਰਮਲ ਭਾਰਟਾ, ਸੁਭਾਸ਼, ਇੰਦਰਜੀਤ, ਅਸ਼ੋਕ ਕੁਮਾਰ, ਰਾਮ ਲੁਭਾਇਆ, ਮਦਨ ਲਾਲ, ਨਿਰਮਲ ਜੀਤ, ਕਮਲ ਵੀਰ, ਕਸ਼ਮੀਰ ਸਿੰਘ, ਸੁਰਿੰਦਰ, ਮਲਕੀਤ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਟੋਰੋਵਾਲ ਸਕੂਲ ਵਿਖੇ ਸ਼ੈੱਡ ਬਣਾਈ ਅਗਲੀ ਖ਼ਬਰ ਰਾਜਵਿੰਦਰ ਸਿੰਘ ਲੱਕੀ ਵਲੋਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।