31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਟੋਰੋਵਾਲ ਸਕੂਲ ਵਿਖੇ ਸ਼ੈੱਡ ਬਣਾਈ

ਅਜੀਤ ਡੈਸਕ 08-06-2026
ਪੋਜੇਵਾਲ ਸਰਾਂ, 7 ਜੂਨ (ਨਵਾਂਗਰਾਈਾ)-ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਸਕੂਲ ਸਟਾਫ਼ ਵਲੋਂ ਮਹਿੰਦਰ ਪਾਲ ਕੈਨੇਡਾ ਦਾ ਸਨਮਾਨ ਕੀਤਾ | ਵਰਨਣਯੋਗ ਹੈ ਕਿ ਮਹਿੰਦਰ ਪਾਲ ਦੇ ਪੋਤਰੇ ਡਾ. ਜਸਕਰਨ ਬਜਾੜ ਐਮ. ਡੀ. ਮੈਡੀਸ਼ਨ ਤੇ ਡਾ. ਪਿ੍ਤਕਰਨ ਬਜਾੜ ਐਮ. ਐਸ. ਆਰਥੋ ਸਪੁੱਤਰ ਦਲਜਿੰਦਰ ਸਿੰਘ ਬਿੱਟੂ ਨੇ ਆਪਣੇ ਪੜਦਾਦਾ ਸਵ: ਚੌਧਰੀ ਮਾਸਟਰ ਪਿਰਥੀ ਰਾਮ ਦੀ ਯਾਦ ਵਿਚ ਸਰਕਾਰੀ ਮਿਡਲ/ਪ੍ਰਾਇਮਰੀ ਸਕੂਲ ਟੋਰੋਵਾਲ ਵਿਖੇ ਸਟੇਜ 'ਤੇ ਸ਼ੈੱਡ ਦੀ ਸੇਵਾ ਕਰਵਾਈ ਹੈ | ਇਸ ਕਾਰਨ ਮਹਿੰਦਰ ਪਾਲ ਨੂੰ ਸਨਮਾਨਿਤ ਕਰਨ ਸਮੇਂ ਚੌਧਰੀ ਰਾਮ ਦਾਸ ਚੇਚੀ ਨੇ ਕਿਹਾ ਕਿ ਇਸ ਪਰਿਵਾਰ ਨੇ ਹਮੇਸ਼ਾ ਪਿੰਡ ਤੇ ਸਕੂਲ ਲਈ ਕੁਝ ਨਾ ਕੂਝ ਕੀਤਾ ਹੈ | ਇਸ ਮੌਕੇ ਚੌਧਰੀ ਮਹਿੰਦਰ ਪਾਲ ਵਲੋਂ ਸਕੂਲ ਲਈ ਸ਼ੈੱਡ ਸਮਰਪਿਤ ਕੀਤੀ ਤੇ ਸਕੂਲ ਲਈ ਹੋਰ 21000 ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਚੌਧਰੀ ਰਾਮ ਦਾਸ ਚੇਚੀ, ਹਰਪਾਲ ਸਿੰਘ ਸਾਬਕਾ ਸਰਪੰਚ, ਮਹਿੰਦਰ ਪਾਲ ਕੈਨੇਡਾ, ਪਿ੍ੰਸੀਪਲ ਸਰਵਣ ਰਾਮ, ਚੌਧਰੀ ਅੰਮਿ੍ਤਪਾਲ ਸਿੰਘ ਰਿਟਾ. ਅਧੀਨ ਸਕੱਤਰ, ਚੌਧਰੀ ਆਤਮਾ ਰਾਮ, ਕੁਲਵਿੰਦਰ ਸਿੰਘ ਸਰਪੰਚ, ਨੰਬਰਦਾਰ ਰਾਮ ਸਰੂਪ, ਰਾਮ ਕਿਸਨ ਲੋਂਬੜ, ਹਰਮੇਸ਼ ਲਾਲ ਸੈਂਟਰ ਹੈੱਡ ਟੀਚਰ, ਕਾਮਰੇਡ ਅੱਛਰ ਸਿੰਘ, ਓਮ ਪ੍ਰਕਾਸ਼, ਪ੍ਰਕਾਸ਼ ਚੰਦ, ਸਕੂਲ ਇੰਚਾਰਜ ਨਿਰਮਲ ਸਿੰਘ ਹੱਕਲਾ, ਚਰਨ ਦਾਸ, ਦੇਵ ਰਾਜ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਆਈ. ਟੀ. ਆਈ. ਸਾਹਿਬਾ ਵਿਖੇ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਡਵੀਜ਼ਨ ਨਵਾਂਸ਼ਹਿਰ ਦੀ ਮਹੀਨਾਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।