06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਨੇਕੀ ਦਾ ਕਾਰਜ ਹੀ ਸਭ ਤੋਂ ਵੱਡਾ ਪੁੰਨ-ਡਾ. ਉਂਕਾਰ ਸਿੰਘ

ਅਜੀਤ ਡੈਸਕ 09-06-2026
ਕਟਾਰੀਆਂ, 8 ਜੂਨ (ਪ੍ਰੇਮੀ ਸੰਧਵਾਂ)-ਡਾ. ਉਂਕਾਰ ਸਿੰਘ ਮੈਨੇਜਿੰਗ ਡਾਇਰੈਕਟਰ ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਨੇ ਵੱਖ-ਵੱਖ ਲੋੜਵੰਦਾਂ ਦਾ ਹਾਲ ਜਾਨਣ ਤੋਂ ਬਾਅਦ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਧਰਮੀ ਲੋਕ ਬਿਨਾ ਕਿਸੇ ਸੁਆਰਥ ਤੋਂ ਗਰੀਬਾਂ ਦੀ ਮਦਦ ਕਰਦੇ ਹਨ ਉਹ ਲੋਕ ਬਹੁਤ ਹੀ ਵਡਭਾਗੀ ਹੁੰਦੇ ਹਨ | ਕਿਉਂਕਿ ਸੇਵਾ ਦਾ ਕਾਰਜ ਵੀ ਪ੍ਰਮਾਤਮਾ ਨੇ ਬਹੁਤ ਹੀ ਵਿਰਲੇ ਵਾਂਝੇ ਲੋਕਾਂ ਦੇ ਭਾਗਾਂ ਵਿਚ ਧੁਰ ਦਰਗਾਹੋਂ ਲਿਖਿਆ ਹੁੰਦਾ ਹੈ | ਉਨ੍ਹਾਂ ਕਿਹਾ ਕਿ ਭਿਆਨਕ ਪੈ ਰਹੀ ਗਰਮੀ ਵਿਚ ਸੜਕਾਂ ਕੰਢੇ ਬੈਠੇ ਬੇਸਹਾਰੇ ਲੋਕਾਂ ਲਈ ਨੇਕੀ ਦਾ ਕਾਰਜ ਕਰਨਾ ਸਭ ਤੋਂ ਵੱਡਾ ਪੁੰਨ ਹੈ | ਡਾ. ਉਂਕਾਰ ਸਿੰਘ ਨੇ ਕਿਹਾ ਕਿ ਜਿਥੇ ਸਾਨੂੰ ਸੜਕਾਂ ਕੰਢੇ ਭਿਆਨਕ ਗਰਮੀ ਦੇ ਕਹਿਰ ਵਿਚ ਬੈਠੇ ਬੇਸਹਾਰੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਉਥੇ ਹੀ ਭੁੱਖੇ ਪਿਆਰੇ ਬੇਸਹਾਰਾ ਪਸ਼ੂਆਂ ਦਾ ਵੱਧ ਤੋਂ ਵੱਧ ਖਿਆਲ ਰੱਖਣਾ ਚਾਹੀਦਾ ਹੈ |
ਪਿਛਲੀ ਖ਼ਬਰ ਸੈਂਪਲਾ ਗੋਤ ਦੀਆਂ ਸਤੀਆਂ 'ਤੇ ਮੇਲਾ 15 ਨੂੰ ਅਗਲੀ ਖ਼ਬਰ ਅਸਲ ਮੀਰੀ-ਪੀਰੀ ਦਾ ਸਿਧਾਂਤ ਮੁੜ ਸੁਰਜੀਤ ਕਰਨ ਦੀ ਲੋੜ-ਪੰਥ ਸੇਵਕ ਜਥਾ ਦੋਆਬਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।