07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

'ਆਪ' ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਪ੍ਰਤੀ ਅਪਣਾਇਆ ਤਾਨਾਸ਼ਾਹੀ ਰਵੱਈਆ-ਸਹੋਤਾ

ਅਜੀਤ ਡੈਸਕ 09-06-2026
ਬਲਾਚੌਰ, 8 ਜੂਨ (ਦੀਦਾਰ ਸਿੰਘ ਬਲਾਚੌਰੀਆ)-ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਲੈ ਪੰਜਾਬ ਦੇ ਪਾਵਰਕਾਮ ਦਫਤਰ ਪਟਿਆਲਾ ਅੱਗੇ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਅਪ੍ਰੈਂਟਿਸ ਲਾਈਨਮੈਨਾਂ ਤੇ ਪੰਜਾਬ ਪੁਲਿਸ ਦੁਆਰਾ ਕੀਤੇ ਗਏ ਤਸ਼ੱਦਦ ਦੀ ਇੰਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਆਰਗੇਨਾਈਜ਼ਰ ਤੇ ਬਿਜਲੀ ਮਹਿਕਮੇ ਦੇ ਸਰਗਰਮ ਮੁਲਾਜ਼ਮ ਆਗੂ ਇਕਬਾਲ ਸਿੰਘ ਸਹੋਤਾ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੱਕ ਪ੍ਰਾਪਤੀ ਲਈ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਨ ਵਾਲਿਆਂ 'ਤੇ ਹੀ ਤਸ਼ੱਦਦ ਕਰਨਾ ਸ਼ੂਰੂ ਕਰ ਦਿੱਤਾ | ਉਨ੍ਹਾਂ ਕਿਹਾ ਕਿ ਬਦਲਾਅ ਵਾਲੀ ਕੋਈ ਗੱਲ ਨਹੀਂ ਦਿੱਸਦੀ ਪਰ 'ਆਪ' ਦੇ ਮੰਤਰੀਆਂ ਤੇ ਮੁੱਖ ਮੰਤਰੀ ਦੇ ਸਿਰ 'ਤੇ ਸਤਾ ਦਾ ਹੰਕਾਰ ਜੱਗ ਜ਼ਾਹਿਰ ਹੋ ਗਿਆ ਹੈ | ਇਸੇ ਤਰ੍ਹਾਂ ਫੈਡਰੇਸ਼ਨ ਆਗੂ ਵਿਨੋਧ ਕੁਮਾਰ ਪ੍ਰਧਾਨ ਉਪ ਮੰਡਲ ਦੋ, ਸਰਬਜੀਤ ਸਿੰਘ ਪ੍ਰਧਾਨ ਉੱਪ ਮੰਡਲ ਇਕ, ਜਸਵਿੰਦਰ ਬੰਗੜ, ਸੁਰਿੰਦਰ ਸਿੰਘ ਫੋਜੀ, ਸਰਬਜੀਤ ਸਿੰਘ ਆਕਲਿਆਣਾ, ਸਰਬਜੀਤ ਸਿੰਘ ਭੱਲਾ, ਕਮਲਪ੍ਰੀਤ ਸਿੰਘ, ਰਾਹੁਲ ਭੁੱਟਾ ਤੇ ਡਵੀਜ਼ਨ ਆਗੂ ਧਰਮਪਾਲ ਅਪ੍ਰੈਂਟਿਸ ਲਾਈਨਮੈਨਾਂ 'ਤੇ ਕੀਤੇ ਲਾਠੀਚਾਰਜ ਦੀ ਨਿੰਦਾ ਕੀਤੀ |
ਪਿਛਲੀ ਖ਼ਬਰ ਭਲਵਾਨ ਨੂੰ ਪੰਜਵੀਂ ਵਾਰ ਪ੍ਰਧਾਨ ਨਿਯੁਕਤ ਕਰਨ 'ਤੇ ਹਾਈਕਮਾਨ ਦਾ ਧੰਨਵਾਦ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਨੂੰ ਪ੍ਰਫੁਲਿਤ ਕਰਨ ਲਈ ਸਰਗਮੀਆਂ ਆਰੰਭ-ਚੇਤ ਰਾਮ ਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।