06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਆਂਗਣਵਾੜੀ ਵਰਕਰਾਂ ਦੀਆਂ ਹੋਰ ਵਿਭਾਗਾਂ 'ਚ ਡਿਊਟੀਆਂ ਲਗਾਉਣ ਦਾ ਸੀਟੂ ਨੇ ਕੀਤਾ ਵਿਰੋਧ

ਅਜੀਤ ਡੈਸਕ 10-06-2026

ਨਵਾਂਸ਼ਹਿਰ, 9 ਜੂਨ (ਜਸਬੀਰ ਸਿੰਘ ਨੂਰਪੁਰ)-ਆਂਗਣਵਾੜੀ ਵਰਕਰਾਂ ਦੀਆਂ ਡਿਊਟੀਆਂ ਹੋਰਨਾਂ ਵਿਭਾਗਾਂ 'ਚ ਲਗਾਉਣ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਆਨਲਾਈਨ ਕੰਮ ਬੰਦ ਕਰਕੇ ਵਿਰੋਧ ਕੀਤਾ ਗਿਆ | ਜ਼ਿਲ੍ਹਾ ਸਕੱਤਰ ਲਖਵਿੰਦਰ ਕੌਰ ਨੇ ਕਿਹਾ ਕਿ ਵਿਭਾਗੀ ਡਾਇਰੈਕਟਰ ਵਲੋਂ ਪੱਤਰ ਜਾਰੀ ਕਰਨ ਦੇ ਬਾਵਜੂਦ ਵਰਕਰਾਂ ਦੀਆਂ ਡਿਊਟੀਆਂ ਹੋਰਨਾਂ ਵਿਭਾਗਾਂ ਵਿੱਚ ਧੱਕੇ ਨਾਲ ਲਗਾਈਆਂ ਜਾ ਰਹੀਆਂ ਹਨ | ਆਂਗਣਵਾੜੀ ਵਰਕਰਾਂ ਦੀਆਂ ਬੀ.ਐਲ.ਓ ਵਜੋਂ ਡਿਊਟੀਆਂ ਲਗਾਈਆਂ ਜਾਣ ਦੇ ਵਿਰੋਧ 'ਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਆਨਲਾਈਨ ਕੰਮ ਨਾ ਕਰਕੇ ਵਿਰੋਧ ਕੀਤਾ ਗਿਆ | ਇਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਡੀ.ਪੀ.ਓ. ਜਗਰੂਪ ਸਿੰਘ ਵਲੋਂ ਸੀ.ਡੀ.ਪੀ.ਓ. ਨਵਾਂਸ਼ਹਿਰ ਨੂੰ ਪੱਤਰ ਜਾਰੀ ਕੀਤਾ ਗਿਆ | ਲਖਵਿੰਦਰ ਕੌਰ ਵਲੋ ਕਿਹਾ ਗਿਆ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਤੇ ਨਾ ਹੀ ਮਾਣ ਭੱਤਾ ਸਮੇ ਸਿਰ ਦਿੱਤਾ ਜਾ ਰਿਹਾ ਤੇ ਵਰਕਰ ਨੂੰ ਸਹੀ ਗਾਈਡ ਨਾ ਕਰ ਕੇ ਸੁਪਰਵਾਈਜਰ ਹਿਰਾਸਮੈਂਟ ਕਰ ਰਹੀਆ ਹਨ ਇਸ ਤੋਂ ਬਾਅਦ ਸੀ.ਡੀ.ਪੀ.ਓ ਨੇ ਤੁਰੰਤ ਐਸ.ਡੀ.ਐਮ ਨੂੰ ਪੱਤਰ ਲਿਖ ਕੇ ਆਂਗਣਵਾੜੀ ਵਰਕਰਾਂ ਦੀਆਂ ਡਿਊਟੀਆਂ ਨਾ ਲਗਾਉਣ ਲਈ ਅਪੀਲ ਕੀਤੀ ਗਈ | ਪੱਤਰ ਵਿੱਚ ਕਿਹਾ ਗਿਆ ਕਿ ਵਿਭਾਗ ਵਲੋਂ ਆਂਗਣਵਾੜੀ ਵਰਕਰਾਂ ਦੀਆਂ ਡਿਊਟੀਆਂ ਹੋਰਨਾਂ ਵਿਭਾਗਾਂ ਦੇ ਕੰਮਾਂ 'ਚ ਨਾ ਲਗਾਉਣ ਲਈ ਪੱਤਰ ਜਾਰੀ ਕੀਤਾ ਗਿਆ ਹੈ, ਕਿਉਂਕਿ ਇਸ ਨਾਲ ਸੈਂਟਰਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ | ਉਨ•ਾਂ ਭਰੋਸਾ ਦਿਵਾਇਆ ਕਿ ਮਾਨਭੱਤਾ ਹਰ ਮਹੀਨੇ ਦੀ 7 ਤਾਰੀਖ਼ ਤੱਕ ਜਾਰੀ ਕਰ ਦਿੱਤਾ ਜਾਵੇਗਾ | ਵਿਭਾਗ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਤੋਂ ਬਾਅਦ ਆਂਗਣਵਾੜੀ ਵਰਕਰਾਂ ਨੇ ਆਨਲਾਈਨ ਸੈਂਟਰ ਖੋਲ੍ਹੇ |

ਪਿਛਲੀ ਖ਼ਬਰ ਭੁਪਿੰਦਰ ਪਾਲ ਜਾਡਲਾ ਦਾ ਦੋਆਬਾ ਜ਼ੋਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਬਣਨ 'ਤੇ ਸਨਮਾਨ ਅਗਲੀ ਖ਼ਬਰ ਅੱਤ ਦੀ ਪੈ ਰਹੀ ਗਰਮੀ ਨੇ ਜਨ-ਜੀਵਨ ਕੀਤਾ ਪ੍ਰਭਾਵਿਤ, ਦੁਪਹਿਰ ਵੇਲੇ ਹਰ ਪਾਸੇ ਪਸਰਿਆ ਸੰਨਾਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।