06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਭੁਪਿੰਦਰ ਪਾਲ ਜਾਡਲਾ ਦਾ ਦੋਆਬਾ ਜ਼ੋਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਬਣਨ 'ਤੇ ਸਨਮਾਨ

ਅਜੀਤ ਡੈਸਕ 10-06-2026

ਨਵਾਂਸ਼ਹਿਰ, 9 ਜੂਨ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਜਥੇ. ਸੁਖਦੀਪ ਸਿੰਘ ਸ਼ੁਕਾਰ ਦੀ ਅਗਵਾਈ ਹੇਠ ਭਲਵਾਨ ਭੁਪਿੰਦਰ ਪਾਲ ਜਾਡਲਾ ਦਾ ਪੰਜਵੀਂ ਵਾਰ ਦੋਆਬਾ ਜ਼ੋਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਬਣਨ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਜਥੇ. ਸ਼ੁਕਾਰ, ਜਥੇ ਗੁਰਬਖਸ਼ ਸਿੰਘ ਖਾਲਸਾ, ਰਮਨਦੀਪ ਸਿੰਘ ਥਿਆੜਾ, ਹੇਮੰਤ ਰਣਦੇਵ ਰਾਹੋਂ, ਹਨੀ ਟੌਂਸਾ ਹਲਕਾ ਇੰਚਾਰਜ ਬਲਾਚੌਰ, ਹਰਪ੍ਰੀਤ ਸਿੰਘ ਖਾਰਾ, ਕੁਲਜੀਤ ਸਿੰਘ ਲੱਕੀ ਸੀਨੀਅਰ ਯੂਥ ਆਗੂ ਆਦਿ ਨੇ ਕਿਹਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਵੇਗੀ, ਜਿਸ ਵਿਚ ਬੀ.ਸੀ ਵਿੰਗ ਦੀ ਅਹਿਮ ਭੂਮਿਕਾ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿੰਨਾ ਵੀ ਵਿਕਾਸ ਹੋਇਆ ਸਿਰਫ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ, ਇਹ ਗੱਲ ਸਾਰੇ ਭਲੀ-ਭਾਂਤ ਜਾਣਦੇ ਹਨ | ਉਨ੍ਹਾਂ ਕਿਹਾ ਕਿ ਭਲਵਾਨ ਜਾਡਲਾ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਨੂੰ ਵਧੀਆ ਸੇਵਾਵਾਂ ਦਿੰਦੇ ਆ ਰਹੇ ਹਨ | ਜਿਸ ਕਰਕੇ ਪਾਰਟੀ ਨੇ ਇੱਕ ਵਾਰ ਫਿਰ ਉਨ੍ਹਾਂ 'ਤੇ ਭਰੋਸਾ ਜਤਾਉਦਿਆਂ ਦੋਆਬਾ ਜੋਨ ਬੀ.ਸੀ ਵਿੰਗ ਦਾ ਪ੍ਰਧਾਨ ਬਣਾਇਆ ਹੈ | ਇਸ ਮੌਕੇ ਸੀਨੀਅਰ ਲੀਡਰਸ਼ਿਪ ਵਲੋਂ ਭਲਵਾਨ ਜਾਡਲਾ ਦਾ ਸਿਰੋਪਾੳ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਜਥੇ. ਹੀਰਾ ਸਿੰਘ ਗਾਬੜੀਆ ਕੌਮੀ ਪ੍ਰਧਾਨ ਬੀ. ਸੀ. ਵਿੰਗ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਉਂਦੇ ਆਏ ਹਨ ਅਤੇ ਭਵਿੱਖ 'ਚ ਵੀ ਪਾਰਟੀ ਨੂੰ ਆਪਣੀਆਂ ਵਧੀਆ ਸੇਵਾਵਾਂ ਦੇਣਗੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੀ ਬੀ.ਸੀ. ਵਿੰਗ ਨੂੰ ਪੂਰਾ ਮਾਣ ਸਤਿਕਾਰ ਮਿਲਿਆ ਹੈ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਸਰਕਾਰ ਬਣੇਗੀ ਅਤੇ ਬੀ.ਸੀ. ਵਿੰਗ ਇਸ ਵਿਚ ਆਪਣੀ ਅਹਿਮ ਭੂਮਿਕਾ ਅਦਾ ਕਰੇਗੀ | ਇਸ ਮੌਕੇ ਜਥੇ. ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ, ਜਥੇ ਗੁਰਬਖਸ਼ ਸਿੰਘ ਖਾਲਸਾ ਮੈਂਬਰ ਐੱਸ.ਜੀ.ਪੀ.ਸੀ., ਸੁਖਵਿੰਦਰ ਸਿੰਘ ਮਿੰਟੂ ਜਾਡਲਾ, ਹੇਮੰਤ ਕੁਮਾਰ ਬੌਬੀ, ਦਿਨੇਸ਼ ਕੁਮਾਰ ਕਰੀਹਾ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ, ਹਰਪ੍ਰੀਤ ਸਿੰਘ ਖਾਰਾ, ਹਨੀ ਟੌਂਸਾ ਹਲਕਾ ਇੰਚਾਰਜ ਬਲਾਚੌਰ, ਰਮਨਦੀਪ ਸਿੰਘ ਥਿਆੜਾ, ਸਤਨਾਮ ਸਿੰਘ ਬੰਟੀ, ਇਕਬਾਲ ਸਿੰਘ ਖੇੜਾ, ਨਿਰਮਲ ਸਿੰਘ ਭੀਲੋਵਾਲ, ਨਰਿੰਦਰ ਚੇਚੀ, ਤਜਿੰਦਰ ਸਿੰਘ ਰਾਠੌਰ, ਕਪਿਲ ਕਿਰਪਾਲ, ਕੁਲਦੀਪ ਰਾਮ ਮੀਟਾ, ਸਚਿਨ ਸ਼ਾਹਪੁਰ ਪੱਟੀ, ਰਮਨ ਚੌਧਰੀ ਬਲਾਚੌਰ, ਅਮਰੀਕ ਸਿੰਘ ਸ਼ੇਖੂਪੁਰ ਜ਼ਿਲ੍ਹਾ ਪ੍ਰਧਾਨ ਤੇ ਸ਼ਮਸ਼ੇਰ ਸਿੰਘ ਜਾਡਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਜੰਗਲ 'ਚੋਂ ਖੈਰ ਦੀ ਲੱਕੜ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਦੀਆਂ ਹੋਰ ਵਿਭਾਗਾਂ 'ਚ ਡਿਊਟੀਆਂ ਲਗਾਉਣ ਦਾ ਸੀਟੂ ਨੇ ਕੀਤਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।