24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਿਸ਼ਵਾਸ ਤੇ ਨਾਮ ਸਿਮਰਨ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ-ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ

ਅਜੀਤ ਡੈਸਕ 12-06-2026
ਪੋਜੇਵਾਲ ਸਰਾਂ, 11 ਜੂਨ (ਨਵਾਂਗਰਾਈਾ)-ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀ ਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਪਿੰਡ ਟੋਰੋਵਾਲ ਵਿਖੇ ਸਾਲਾਨਾ ਸੰਤ ਸਮਾਗਮ ਕਰਵਾਇਆ | ਇਸ ਮੌਕੇ ਪਹਿਲਾਂ ਅਚਾਰੀਆ ਗਰੀਬਦਾਸੀ ਬਾਣੀ ਦੇ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਸੰਗਤਾਂ ਨੂੰ ਪ੍ਰਵਚਨ ਕਰਦੇ ਹੋਏ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ ਕਿਹਾ ਕਿ ਮਨੁੱਖ ਨੂੰ ਇਹ ਜਨਮ ਬਹੁਤ ਹੀ ਮੁਸ਼ਕਿਲ ਨਾਲ ਮਿਲਿਆ ਹੈ ਇਸ ਲਈ ਮਨੁੱਖ ਨੂੰ ਇਸ ਜਨਮ ਵਿਚ ਆਉਣ ਦਾ ਤਾਂ ਹੀ ਫਾਇਦਾ ਹੈ ਜੇਕਰ ਮਨੁੱਖ ਇਸ ਜਨਮ ਵਿਚ ਆ ਕੇ ਨਾਮ ਸਿਮਰਨ ਕਰਕੇ ਪ੍ਰਭ ਭਗਤੀ ਕਰੇ | ਇਸ ਮੌਕੇ ਉਨ੍ਹਾਂ ਕਿਹਾ ਹਰ ਪ੍ਰਾਣੀ ਦਾ ਫਰਜ਼ ਬਣਦਾ ਹੈ ਕਿ ਉਹ ਰੋਜ਼ਾਨਾ ਘੱਟੋ-ਘੱਟ ਢਾਈ ਘੰਟੇ ਨਾਮ ਸਿਮਰਨ ਲਈ ਲਾਵੇ | ਇਸ ਮੌਕੇ ਉਨ੍ਹਾਂ ਕਿਹਾ ਕਿ ਪਰਮਾਰਥ ਦਾ ਮਾਰਗ ਵਿਸ਼ਵਾਸ ਵਾਲਾ ਮਾਰਗ ਹੈ ਤੇ ਇਸ ਮਾਰਗ 'ਤੇ ਚੱਲਦੇ ਹੋਏ ਵਿਸ਼ਵਾਸ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਧੰਨਾ ਭਗਤ ਦੇ ਵਿਸ਼ਵਾਸ ਕਾਰਨ ਪ੍ਰਮਾਤਮਾ ਨੂੰ ਪੱਥਰ ਵਿਚੋਂ ਵੀ ਦਰਸ਼ਨ ਦੇਣ ਲਈ ਮਜਬੂਰ ਹੋਣਾ ਪਿਆ | ਉਨ੍ਹਾਂ ਕਿਹਾ ਮਨੁੱਖੀ ਜੀਵਨ ਦਾ ਤਾਂ ਹੀ ਫਾਇਦਾ ਹੈ ਜੇਕਰ ਅਸੀਂ ਇਸ ਜਨਮ ਵਿਚ ਆ ਕੇ ਪ੍ਰਭ ਭਗਤੀ ਕਰਕੇ, ਨਾਮ ਸਿਮਰਨ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕੀਏ | ਇਸ ਮੌਕੇ ਪਿੰਡ ਦੀ ਸੰਗਤ ਵਲੋਂ ਪੀ. ਜੀ. ਆਈ. ਲਈ ਲੰਗਰ ਦੀ ਸੇਵਾ ਵੀ ਭੇਜੀ ਗਈ | ਇਸ ਮੌਕੇ ਸਮੂਹ ਸੰਗਤ ਤੇ ਨਗਰ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਪੈਲੀ ਵਿਖੇ ਕੰਢੀ ਕੈਨਾਲ ਨਹਿਰ ਦਾ ਪਾਇਲਟ ਪ੍ਰਾਜੈਕਟ ਪੰਜਾਬ ਦਾ ਪਹਿਲਾ ਪ੍ਰਾਜੈਕਟ-ਸਭਰਵਾਲ ਐਕਸੀਅਨ ਅਗਲੀ ਖ਼ਬਰ ਪੀਰ ਬਾਬਾ ਸਾਧੂ ਸ਼ਾਹ ਚਿਸ਼ਤੀ ਵਲੋਂ ਕਮਲਜੀਤ ਬੰਗਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।