24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਿੰਡ ਪੈਲੀ ਵਿਖੇ ਕੰਢੀ ਕੈਨਾਲ ਨਹਿਰ ਦਾ ਪਾਇਲਟ ਪ੍ਰਾਜੈਕਟ ਪੰਜਾਬ ਦਾ ਪਹਿਲਾ ਪ੍ਰਾਜੈਕਟ-ਸਭਰਵਾਲ ਐਕਸੀਅਨ

ਅਜੀਤ ਡੈਸਕ 12-06-2026
ਸੜੋਆ, 11 ਜੂਨ (ਹਰਮੇਲ ਸਹੂੰਗੜਾ)-ਕੰਢੀ ਕੈਨਾਲ ਵਲੋਂ ਬਲਾਕ ਸੜੋਆ ਦੇ ਕੁੱਝ ਪਿੰਡਾਂ ਨੂੰ ਪਾਈਪਾਂ ਰਾਹੀਂ ਜਾਂ ਵੱਡੇ ਪਾਇਲਟ ਪ੍ਰਾਜੈਕਟ ਬਣਾ ਕੇ ਦੇਣ ਲਈ ਵਚਨ ਵੱਧ ਹੈ | ਇਹ ਵਿਚਾਰ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕਰਦਿਆਂ ਕਿਹਾ ਕਿ ਪਿੰਡ ਪੈਲੀ ਵਿਖੇ ਸਰਪੰਚ ਸੁਰਜੀਤ ਸਿੰਘ ਪੈਲੀ ਵਲੋਂ ਮਨਜ਼ੂਰ ਕਰਵਾਇਆ ਪਹਿਲਾ ਪ੍ਰਾਜੈਕਟ ਪੰਜਾਬ ਪਾਇਲਟ ਪ੍ਰਾਜੈਕਟ ਹੈ | ਇਸ ਪ੍ਰਾਜੈਕਟ ਬਾਰੇ ਕਿਸਾਨਾਂ ਨਾਲ ਮੀਟਿੰਗ ਹਲਕਾ ਵਿਧਾਇਕਾ ਵਲੋਂ ਕੀਤੀ ਗਈ | ਇਸ ਪ੍ਰਾਜੈਕਟ ਰਾਹੀਂ ਸੱਤ ਪਿੰਡਾਂ ਨੂੰ ਪਾਣੀ ਦਿੱਤਾ ਜਾਵੇਗਾ | ਪੰਪ ਸੈੱਟ ਪਿੰਡ ਪੈਲੀ ਦੀ ਜ਼ਮੀਨ 'ਚ ਹੀ ਲੱਗੇਗਾ | ਪੈਲੀ ਤੋਂ ਕਟਵਾਰਾ, ਜੀਤਪੁਰ, ਅਟਾਲ ਮਜਾਰਾ, ਧਰਮਪੁਰ, ਨਾਨੋਵਾਲ ਤੇ ਚੰਦਿਆਣੀ ਖੁਰਦ ਨੂੰ ਕਿਸਾਨਾਂ ਨੂੰ ਲਾਭ ਪਹੁੰਚੇਗਾ ਤੇ ਇਨ੍ਹਾਂ ਪਿੰਡਾਂ ਦੇ ਟਿਊਬਵੈੱਲਾਂ ਨੂੰ ਵੀ ਨਹਿਰੀ ਪਾਣੀ ਨਾਲ ਜੋੜਿਆ ਜਾਵੇਗਾ | ਐਕਸੀਅਨ ਅਮਿਤ ਸੱਭਰਵਾਲ ਨੇ ਕਿਹਾ ਕਿ ਇਹ ਪ੍ਰਾਜੈਕਟ ਲੱਗਣ ਨਾਲ ਜ਼ਮੀਨ ਦੀ ਉਪਜ ਵਧੇਰੇ ਹੋ ਜਾਵੇਗੀ | ਇਸ ਮੌਕੇ ਐਸ. ਡੀ. ਓ. ਕੰਢੀ ਕੈਨਾਲ ਤਨਜੀਤ ਸਿੰਘ, 'ਆਪ' ਆਗੂ ਅਸ਼ੋਕ ਕਟਾਰੀਆ, ਕੈਪਟਨ ਰਾਮ ਰਤਨ ਕਟਵਾਰਾ, ਸੁਰਜੀਤ ਸਿੰਘ ਸਾਬਕਾ ਸਰਪੰਚ, ਰਾਕੇਸ਼ ਕੁਮਾਰ ਕਟਵਾਰਾ, ਪ੍ਰੇਮ ਭਾਟੀਆ ਜੀਤਪੁਰ, ਗੁਰਮੇਲ ਚੰਦ ਧਰਮਪੁਰ, ਹਰਬੰਸ ਸਿੰਘ ਚੌਧਰੀ, ਬਹਾਦਰ ਸਿੰਘ ਬਲਾਕ ਪ੍ਰਧਾਨ ਕਿਸਾਨ ਵਿੰਗ ਸੜੋਆ, ਗੁਰਮੀਤ ਸਿੰਘ ਪੰਚ, ਅਖੀਰ ਵਿਚ ਧੰਨਵਾਦ ਕਰਦਿਆਂ ਸਰਪੰਚ ਸੁਰਜੀਤ ਪੈਲੀ ਨੇ ਕਿਹਾ ਕਿ ਮੈਂ ਸਾਰੀ ਟੀਮ ਦਾ ਇਥੇ ਪਹੁੰਚਣ 'ਤੇ ਧੰਨਵਾਦ ਵੀ ਕੀਤਾ |
ਪਿਛਲੀ ਖ਼ਬਰ ਸਰਪੰਚ ਪੰਚ ਯੂਨੀਅਨ ਬਲਾਕ ਸੜੋਆ ਦੀ ਇਕੱਤਰਤਾ ਅਗਲੀ ਖ਼ਬਰ ਵਿਸ਼ਵਾਸ ਤੇ ਨਾਮ ਸਿਮਰਨ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ-ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।