ਸੜੋਆ, 17 ਜੂਨ (ਹਰਮੇਲ ਸਹੂੰਗੜਾ)-ਬੀ.ਡੀ.ਪੀ.� ਦਫਤਰ ਦੇ ਬਾਹਰ ਬਲਾਕ ਸੜੋਆ ਦੇ ਮਨਰੇਗਾ ਵਰਕਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨੇ ‘ਤੇ ਬੈਠੇ ਵਰਕਰਾਂ ਦਾ ਸਮਰਥਨ ਕਰਦੇ ਹੋਏ ਬਲਾਕ ਸੰਮਤੀ ਸੜੋਆ ਦੇ ਵਾਈਸ ਚੇਅਰਮੈਨ ਚੌਧਰੀ ਬਲਵੀਰ ਚੰਦ ਨੇ ਕਿਹਾ ਕਿ ਇਹਨਾਂ ਮੁਲਾਜ਼ਮਾਂ ਨੂੰ ਤਕਰੀਬਨ 17 ਦਿਨ ਤੋਂ ਵੱਧ ਧਰਨੇ ‘ਤੇ ਬੈਠਿਆਂ ਨੂੰ ਹੋ ਗਏ ਹਨ ਅਜੇ ਤੱਕ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਧਰਨੇ ‘ਤੇ ਬੈਠੇ ਵਰਕਰਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਕਿਸੇ ਅਧਿਕਾਰੀ ਦੇ ਸਿਰ ‘ਤੇ ਜੂ ਸਰਕੀ। ਜਿਹੜੀ ਆਪ ਸਰਕਾਰ ਵਾਅਦੇ ਕਰਦੀ ਥੱਕੀਦੀ ਨਹੀਂ ਸੀ ਕਿ ਕਿਸੇ ਵੀ ਮੁਲਾਜ਼ਮ ਨੂੰ ਧਰਨਾ ਨਹੀਂ ਲਾਣਾ ਪਵੇਗਾ, ਅੱਜ ਉਹ ਮੁਲਾਜ਼ਮ ਧਰਨਾ ਲਾਉਣ ਲਈ ਮਜਬੂਰ ਹੋ ਚੁੱਕੇ ਹਨ, ਉਹਨਾਂ ਨਾਲ ਇਹ ਵੀ ਕਿਹਾ ਕਿ ਇਹਨਾਂ ਮੁਲਾਜ਼ਮਾਂ ਦੀਆਂ ਪੰਜ-ਪੰਜ ਮਹੀਨੇ ਦੀਆਂ ਤਨਖਾਹਾਂ ਰੁਕੀਆਂ ਹੋਣ ਕਰਕੇ ਮੁਲਾਜ਼ਮ ਕਾਫੀ ਤੰਗੀਆਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਪੰਜਾਬ ਦੇ ਪੇਂਡੂ ਤੇ ਵਿਕਾਸ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅੰਦਰ ਧਰਨੇ ‘ਤੇ ਬੈਠੇ ਨਰੇਗਾ ਵਰਕਰਾਂ ਦੀਆਂ ਮੰਗਾਂ ਵੱਲ ਗੌਰ ਕੀਤਾ ਜਾਵੇ ਅਤੇ ਨਾਲ ਹੀ ਇਹਨਾਂ ਮੁਲਾਜ਼ਮਾਂ ਦੀਆਂ ਪੰਜ ਮਹੀਨੇ ਦੇ ਰੁਕੀਆਂ ਤਨਖਾਹਾਂ ਤੁਰੰਤ ਪਾਈਆਂ ਜਾਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਵੀ ਕੀਤਾ ਜਾਵੇ। ਇਸ ਮੌਕੇ ਚੌਧਰੀ ਸੁਖਵਿੰਦਰ ਸਿੰਘ, ਪ੍ਰੇਮ ਸਿੰਘ ਪੋਜੇਵਾਲ ਬਲਾਕ ਸੰਮਤੀ ਮੈਂਬਰ, ਚੌਧਰੀ ਸ਼ਾਮ ਲਾਲ ਸੜੋਆ, ਹਰਦੀਪ ਕੁਮਾਰ ਯੂਨੀਅਨ ਦੇ ਪ੍ਰਧਾਨ, ਨੀਰਜ ਕੁਮਾਰ ਏ.ਪੀ.�, ਪਰਵੀਨ ਕੁਮਾਰ ਟੀ.ਏ, ਰਣਜੀਤ ਕੁਮਾਰ, ਦੇਸ਼ ਰਾਜ ਭੂਮਾ, ਵਿਨੇ ਕੁਮਾਰ, ਕਿਰਨ ਦੇਵੀ ਇਹਨਾਂ ਸਾਰਿਆਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਪੰਜਾਬ ਸਰਕਾਰ ਨੂੰ ਮਨਰੇਗਾ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ -ਚੌਧਰੀ ਬਲਬੀਰ ਚੰਦ
ਅਜੀਤ ਡੈਸਕ
18-06-2026