ਪੋਜੇਵਾਲ ਸਰਾਂ, 17 ਜੂਨ (ਨਵਾਂਗਰਾਈਂ)-ਗੱਜਰ ਭਲਾਈ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਸਿਵ ਕਰਨ ਚੇਚੀ ਨੇ ਅੱਡਾ ਪੋਜੇਵਾਲ ਸਰਾਂ ਵਿਖੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੇ ਹੱਲ ਲਈ ਭਰੋਸਾ ਦਿਵਾਇਆ। ਇਸ ਮੌਕੇ ਗੱਲਬਾਤ ਦੌਰਾਨ ਸਿਵ ਕਰਨ ਚੇਚੀ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਵਾ ਚਾਰ ਸਾਲਾਂ ਵਿੱਚ ਉਹ ਕਰ ਵਿਖਾਇਆ ਹੈ ਜੋ ਅੱਜ ਤੱਕ ਕੋਈ ਸਰਕਾਰ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਪੰਜਾਬ ਦੇ 90 ਫੀਸਦੀ ਘਰਾਂ ਵਿਚ ਬਿਜਲੀ ਦੇ ਬਿੱਲ ਨਹੀਂ ਆ ਰਹੇ। ਇਸ ਇਲਾਕੇ ਦੇ ਕਿਸਾਨਾਂ ਨੂੰ ਕੰਢੀ ਨਹਿਰ ਦਾ ਪਾਣੀ ਮਿਲਣ ਲੱਗ ਪਿਆ ਹੈ, ਜਦਕਿ ਕਈ ਦਹਾਕਿਆਂ ਤੋਂ ਕੰਢੀ ਨਹਿਰ ਬਣ ਰਹੀ ਸੀ। ਪਰ ਕਿਸੇ ਵੀ ਸਰਕਾਰ ਨੇ ਕੰਢੀ ਨਹਿਰ ਵੱਲ ਧਿਆਨ ਨਹੀਂ ਦਿੱਤਾ ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਕੰਢੀ ਦੇ ਬਲਾਚੌਰ ਹਲਕੇ ਦੇ ਲੋਕਾਂ ਨੂੰ ਕੰਢੀ ਨਹਿਰ ਦਾ ਪਾਣੀ ਚਾਲੂ ਕਰਵਾ ਦਿੱਤਾ ਹੈ ਜੋ ਕਿ ਇਸ ਇਲਾਕੇ ਦੇ ਲੋਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਇਸ ਤੋਂ ਇਲਾਵਾ ਹਲਕੇ ਅੰਦਰ ਅੋਰਤਾਂ “ਮਾਵਾਂ ਧੀਆਂ ਦਾ ਸਤਿਕਾਰ ਯੋਜਨਾ” ਤਹਿਤ ਪ੍ਰਤੀ ਮਹੀਨਾ 1000 ਅਤੇ 1500 ਰੁਪਏ ਦੇਣ ਲਈ ਰਜਿਸਟਰੇਸਨ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਹਨਾਂ ਹਰ ਇੱਕ ਮਾਂ-ਧੀ ਲਈ ਨੂੰ ਅਪੀਲ਼ ਕੀਤੀ ਕਿ ਉਹ ਆਪਣੇ ਪਿੰਡ ਦੀ ਸਖੀ ਕੋਲ ਜਾ ਕੇ ਆਪਣੀ ਆਪਣੀ ਰਜਿਸਟਰੇਸਨ ਜਰੂਰ ਕਰਵਾਉਣ। ਇਸ ਮੌਕੇ ਅੱਡਾ ਪੋਜੇਵਾਲ ਸਰਾਂ ਦੇ ਦੁਕਾਨਦਾਰਾਂ ਦੀ ਚਿਰਾਂ ਤੋਂ ਲਟਕਦੀ ਮੰਗ ਸਟਰੀਟ ਲਾਈਟਾਂ ਦਾ ਮਸਲੇ ਨੂੰ ਹੱਲ ਕਰਦੇ ਹੋਏ ਦੱਸਿਆ ਕਿ ਜਲਦੀ ਹੀ ਅੱਡਾ ਪੋਜੇਵਾਲ ਸਰਾਂ ਵਿਖੇ ਸਟਰੀਟ ਲਾਈਟਾਂ ਲਗਵਾ ਕੇ ਦਿੱਤੀਆਂ ਜਾਣਗੀਆਂ। ਇਸ ਮੌਕੇ ਉਹਨਾਂ ਨਾਲ ਕਸਬਾ ਪੋਜੇਵਾਲ ਦੇ ਪ੍ਰਧਾਨ ਬਾਲ ਕ੍ਰਿਸਨ ਸ਼ਰਮਾ ਬਿੱਟੂ, ਕਮਲ ਬੱਗੂਵਾਲ, ਸੁਭਾਸ਼ ਚੰਦਿਆਣੀ, ਮੀਤਾ ਟੋਰੋਵਾਲ, ਹੈਪੀ ਬੂਥਗੜ ਆਦਿ ਵੀ ਹਾਜ਼ਰ ਸਨ।
‘ਮਾਵਾਂ ਧੀਆਂ ਦਾ ਸਤਿਕਾਰ ਯੋਜਨਾ’ ਤਹਿਤ ਹਰ ਮਾਂ-ਧੀ ਆਪਣੀ ਰਜਿਸਟਰੇਸ਼ਨ ਜਰੂਰ ਕਰਵਾਏ -ਸ਼ਿਵ ਕਰਨ ਚੇਚੀ
ਅਜੀਤ ਡੈਸਕ
18-06-2026