18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਬਰਸਾਤੀ ਮੌਸਮ ਬੂਟੇ ਲਗਾਉਣ ਲਈ ਹੁੰਦਾ ਹੈ ਢੁਕਵਾਂ ਸਮਾਂ -ਬੀਸਲਾ

ਅਜੀਤ ਡੈਸਕ 18-06-2026

ਬਹਿਰਾਮ, 17 ਜੂਨ (ਨਛੱਤਰ ਸਿੰਘ ਬਹਿਰਾਮ)-ਬਰਸਾਤੀ ਮੌਸਮ ਬੂਟੇ ਲਗਾਉਣ ਦਾ ਢੁੱਕਵਾਂ ਸਮਾਂ ਹੁੰਦਾ ਹੈ, ਇਹ ਸ਼ਬਦ ਇੰਜੀਨੀਅਰ ਗੋਪਾਲ ਕ੍ਰਿਸ਼ਨ ਬੀਸਲਾ ਨੇ ਇਥੇ ਮੁਫਤ ਫਲਦਾਰ ਤੇ ਛਾਂਦਾਰ ਬੂਟੇ ਵੰਡਦਿਆ ਆਖੇ। ਉਨ੍ਹਾ ਕਿਹਾ ਕਿ ਰੁੱਖ ਸਾਨੂੰ ਜਿਥੇ ਆਕਸੀਜਨ ਪ੍ਰਦਾਨ ਕਰਦੇ ਹਨ, ਉਥੇ ਸ਼ੁੱਧ ਤੇ ਸਾਫ ਵਾਤਾਵਰਨ ਵੀ ਮੁਹੱਈਆ ਕਰਦੇ ਹਨ। ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਵਾਤਾਵਰਣ ਪ੍ਰੇਮੀ ਇੰਜੀਨੀਅਰ ਗੋਪਾਲ ਕ੍ਰਿਸ਼ਨ ਬੀਸਲਾ, ਰਾਕੇਸ਼ ਕੁਮਾਰ ਖੈੜ ਐਛਰਵਾਲ, ਅਮਨਦੀਪ ਖੈੜ ਅਛੱਰਵਾਲ, ਸਰਬਜੀਤ ਸਾਬੀ, ਕਰਨੈਲ ਰਾਮ ਬੀਸਲਾ, ਮੰਗਤ ਰਾਮ ਬੀਸਲਾ, ਗੁਰਪ੍ਰੀਤ ਸਿੰਘ ਲਾਲਪਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸਦਰ ਥਾਣਾ ਨਵਾਂਸ਼ਹਿਰ ਵਲੋਂ ਨੌਜਵਾਨ ਹੈਰੋਇਨ ਦਾ ਸੇਵਨ ਕਰਦਾ ਕਾਬੂ ਅਗਲੀ ਖ਼ਬਰ ‘ਮਾਵਾਂ ਧੀਆਂ ਦਾ ਸਤਿਕਾਰ ਯੋਜਨਾ’ ਤਹਿਤ ਹਰ ਮਾਂ-ਧੀ ਆਪਣੀ ਰਜਿਸਟਰੇਸ਼ਨ ਜਰੂਰ ਕਰਵਾਏ -ਸ਼ਿਵ ਕਰਨ ਚੇਚੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।