ਬਲਾਚੌਰ, 17 ਜੂਨ (ਨਰੇਸ਼ ਧੌਲ)-ਵਿਧਾਇਕਾ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਬ੍ਰਹਮਚਾਰੀ ਮੰਦਰ ਤੋਂ ਲੈ ਕੇ ਸੋਨੀ ਗੈਸ ਏਜੰਸੀ ਤੱਕ 81 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਕੰਕਰੀਟ ਵਾਲੀ ਸੜਕ ਦਾ ਕੰਮ ਮੁਕੰਮਲ ਹੋ ਗਿਆ ਹੈ। ਇਸ ਮੌਕੇ ਹਲਕਾ ਬਲਾਕ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਸੈਣੀ, ਐਸ. ਸੀ. ਵਿੰਗ ਦੇ ਹਲਕਾ ਬਲਾਕ ਪ੍ਰਧਾਨ ਕੁਲਦੀਪ ਸਿੰਘ, ਪਾਖਰ ਸੈਣੀ, ਬਾਗ ਸੈਣੀ, ਆਮ ਆਦਮੀ ਪਾਰਟੀ ਬਲਾਚੌਰ ਤੋਂ ਬਲਾਕ ਕੋਆਰਡੀਨੇਟਰ ਅਨਿਲ ਨਾਹਰ, ਜੋਗਿੰਦਰ ਸਿੰਘ ਸੈਣੀ, ਵਿੱਕੀ ਸੈਣੀ, ਪ੍ਰਦੀਪ ਸਿੰਘ ਸੈਣੀ ਉਰਫ ਗੋਪੀ, ਨਰੰਜਣ ਸਿੰਘ ਸੈਣੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਨਾ ਸਿਰਫ਼ ਸੜਕ ਦੀ ਹਾਲਤ ਵਿਚ ਸੁਧਾਰ ਆਇਆ ਹੈ, ਸਗੋਂ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਵੱਡੀ ਸਹੂਲਤ ਪ੍ਰਾਪਤ ਹੋਈ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਹਲਕੇ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ‘ਚ ਵੀ ਇਲਾਕੇ ਦੇ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ। ਲੋਕਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕਾ ਸੰਤੋਸ਼ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਇਲਾਕੇ ਦੀ ਤਰੱਕੀ ਤੇ ਸੁਵਿਧਾਜਨਕ ਆਵਾਜਾਈ ਲਈ ਮੀਲ ਪੱਥਰ ਸਾਬਤ ਹੋਵੇਗੀ।
ਵਿਧਾਇਕਾ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਬ੍ਰਹਮਚਾਰੀ ਮੰਦਰ ਤੋਂ ਸੋਨੀ ਗੈਸ ਏਜੰਸੀ ਤੱਕ 81 ਲੱਖ ਰੁਪਏ ਦੀ ਲਾਗਤ ਨਾਲ ਬਣੀ ਕੰਕਰੀਟ ਸੜਕ ਤਿਆਰ
ਅਜੀਤ ਡੈਸਕ
18-06-2026