20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਢਾਡੀ ਕਸ਼ਮੀਰ ਸਿੰਘ ਕਾਦਰ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 18-06-2026

ਮਜਾਰੀ/ਸਾਹਿਬਾ/ਸਮੁੰਦੜਾ, 17 ਜੂਨ (ਚਾਹਲ, ਰੱਕੜ)-ਗੁਰੂ ਹਰਗੋਬਿੰਦ ਢਾਡੀ ਸਭਾ ਪੰਜਾਬ ਦੇ ਨਵੇਂ ਚੁਣੇ ਗਏ ਪ੍ਰਧਾਨ ਕਸ਼ਮੀਰ ਸਿੰਘ ਕਾਦਰ ਦਾ ਗੁਰਦਆਰਾ ਬਾਬਾ ਗੰਗ ਦਾਸ ਗੁਰੂਆਂ ਦੀ ਘਾਗੋਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਢਾਡੀ ਕਸ਼ਮੀਰ ਸਿੰਘ ਕਾਦਰ ਦਾ ਢਾਡੀ ਜਗਤ ਵਿਚ ਵੱਡਾ ਨਾਮ ਹੈ। ਜਿਹਨਾ ਵਲੋਂ ਸਿੱਖ ਇਤਿਹਾਸ ਤੇ ਗੁਰਬਾਣੀ ਦਾ ਚੰਗੇ ਢੰਗ ਨਾਲ ਸੰਗਤਾਂ ਵਿਚ ਵਿਖਆਨ ਕੀਤਾ ਜਾਂਦਾ ਹੈ। ਸਿੱਖ ਕੌਮ ਦੇ ਪ੍ਰਚਾਰਕਾਂ ਨੂੰ ਅੱਜ ਦੇ ਸਮੇਂ ਅੰਦਰ ਸਾਂਭਣ ਤੇ ਮਾਣ-ਸਨਮਾਨ ਦੇਣ ਦੀ ਬਹੁਤ ਲੋੜ ਹੈ। ਇਸ ਮੌਕੇ ਜੋਗਾ ਸਿੰਘ ਇਬਰਾਹੀਮਪੁਰ, ਚਰਨਜੀਤ ਸਿੰਘ ਤੇ ਰੇਸ਼ਮ ਸਿੰਘ ਚੱਕਫੁੱਲੂ, ਗੁਰਪਾਲ ਸਿੰਘ ਸਰਪੰਚ ਰੋੜ ਮਜਾਰਾ, ਬਲਰਾਜ ਸਿੰਘ ਬਗਵਾਂਈ, ਕੁਲਜੀਤ ਸਿੰਘ ਹੁਸੈਨਪੁਰ, ਜਗਤਾਰ ਸਿੰਘ ਨੰਗਲਾਂ, ਅਵਤਾਰ ਸਿੰਘ ਸੁੱਧਾ ਮਾਜਰਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਬ੍ਰਹਮਚਾਰੀ ਮੰਦਰ ਤੋਂ ਸੋਨੀ ਗੈਸ ਏਜੰਸੀ ਤੱਕ 81 ਲੱਖ ਰੁਪਏ ਦੀ ਲਾਗਤ ਨਾਲ ਬਣ... ਅਗਲੀ ਖ਼ਬਰ ਸਮਾਜਿਕ ਸਦਭਾਵਨਾ ਬੈਠਕ ਨੇ ਧਰਮਾਂ ਅਤੇ ਜਾਤਾਂ-ਪਾਤਾਂ ਤੋਂ ਉਪਰ ਉਠਣ ਦੀ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।