17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮਹਿੰਦਰਾ ਜੀਪ ਹੋਈ ਹਾਦਸਾਗ੍ਰਸਤ

ਅਜੀਤ ਡੈਸਕ 29-06-2026

ਬਲਾਚੌਰ, 28 ਜੂਨ (ਨਰੇਸ਼ ਧੌਲ)-ਬੀਤੀ ਰਾਤ ਬਲਾਚੌਰ ਭੱਦੀ ਮੁੱਖ ਸੜਕ ‘ਤੇ ਥੋਪੀਆ ਮੋੜ ਤੇ ਪਿੰਡ ਧੌਲ ਦੇ ਵਿਚਕਾਰ ਇੱਕ ਜੀਪ ਅਚਾਨਕ ਹਾਦਸਾਗ੍ਰਸਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਲੰਘੀ ਰਾਤ ਇਕ ਮਹਿੰਦਰਾ ਜੀਪ ਨੰਬਰ ਪੀ.ਬੀ 10 ਸੀ ਐਕਸ 9964 ਜੋ ਬਲਾਚੌਰ ਵਾਲੀ ਸਾਈਡ ਤੋਂ ਭੱਦੀ ਵਾਲੀ ਸਾਈਡ ਨੂੰ ਜਾ ਰਹੀ ਸੀ ਕਿ ਪਿੰਡ ਧੌਲ ਅਤੇ ਥੋਪੀਆ ਮੋੜ ਦੇ ਨਜ਼ਦੀਕ ਅਚਾਨਕ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾ ਗਈ। ਜਿਸ ਦੇ ਫਲਸਰੂਪ ਜੀਪ ਇਕ ਸਾਈਡ ਨੂੰ ਪਲਟ ਗਈ ਅਤੇ ਅਗਲੇ ਪਾਸੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਪਰੰਤ ਦਿਨ ਵੇਲੇ ਹਾਦਸਾਗ੍ਰਸਤ ਜੀਪ ਨੂੰ ਉਕਤ ਸਥਾਨ ਤੋਂ ਚੁਕਵਾ ਕੇ ਆਵਾਜਾਈ ਨੂੰ ਨਿਰਵਿਘਨ ਬਣਾਇਆ ਗਿਆ।

ਪਿਛਲੀ ਖ਼ਬਰ ਸੰਤ ਬਾਬਾ ਖੇਮ ਸਿੰਘ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਕਾਰਪੋਰੇਟ ਪੂੰਜੀਵਾਦ ਦੀਆਂ ਨੀਤੀਆਂ ਮਨੁੱਖੀ ਸਵੈ ਮਾਣ ਲਈ ਘਾਤਕ-ਕਰਨ ਸਿੰਘ ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।