19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਨਵਾਂਸ਼ਹਿਰ ਮੁੱਖ ਮਾਰਗ ’ਤੇ ਵਾਪਰਿਆ ਭਿਆਨਕ ਹਾਦਸਾ, ਅਕਾਲੀ ਆਗੂ ਜਾਡਲੀ ਜ਼ਖਮੀ

ਅਜੀਤ ਡੈਸਕ 01-07-2026

 ਨਵਾਂਸ਼ਹਿਰ, 30 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਮੁੱਖ ਮਾਰਗ ‘ਤੇ ਡਿਪਟੀ ਕਮਿਸ਼ਨਰ ਦਫਤਰ ਲਾਗੇ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਟਰੈਕਟਰ ਸਵਾਰ ਨੇ ਇੱਕ ਗੱਡੀ ਨੂੰ ਜਬਰਦਸਤ ਕੱਟ ਮਾਰਿਆ। ਕੱਟ ਇੰਨਾ ਜਬਰਦਸਤ ਸੀ ਕਿ ਗੱਡੀ ਪਲਟੀਆਂ ਖਾਂਦੀ ਹੋਈ ਦੂਰ ਸੜਕ ‘ਤੇ ਪਲਟ ਗਈ। ਗੱਡੀ ‘ਚ ਸਵਾਰ ਜਸਪਾਲ ਸਿੰਘ ਜਾਡਲੀ ਸੀਨੀਅਰ ਅਕਾਲੀ ਆਗੂ ਅਤੇ ਬੱਬਰ ਕਰਮ ਸਿੰਘ ਦੌਲਤਪੁਰ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਉਹ ਕਿਸੇ ਕੰਮ ਤੋਂ ਆਪਣੇ ਪਿੰਡ ਜਾਡਲੀ ਨੂੰ ਜਾ ਰਹੇ ਸੀ, ਤਾਂ ਜਦੋਂ ਉਹ ਖਾਲਸਾ ਸਕੂਲ ਲਾਗੇ ਪੁੱਜੇ ਤਾਂ ਇੱਕ ਟਰੈਕਟਰ ਸਵਾਰ ਨੇ ਉਸ ਦੇ ਅੱਗੇ ਇੱਕ ਦਮ ਕੱਟ ਮਾਰਿਆ, ਜਿਸ ਕਾਰਨ ਉਹਨਾਂ ਦੀ ਗੱਡੀ ਪਲਟ ਗਈ। ਉਹਨਾ ਇਹ ਵੀ ਦੱਸਿਆ ਕਿ ਉਹ ਚਾਰ ਜੁਲਾਈ ਨੂੰ ਕੈਨੇਡਾ ਜਾ ਰਹੇ ਸਨ ਅਤੇ ਇਸ ਸਬੰਧੀ ਉਹ ਆਪਣੇ ਨਜ਼ਦੀਕੀਆਂ ਨੂੰ ਮਿਲ ਕੇ ਵਾਪਸ ਜਾ ਰਹੇ ਸਨ। ਇਸ ਦੁਰਘਟਨਾ ‘ਚ ਜਸਪਾਲ ਸਿੰਘ ਜਾਡਲੀ ਦੇ ਸੱਟਾਂ ਲੱਗੀਆਂ ਅਤੇ ਉਹਨਾਂ ਨੇ ਸਥਾਨਕ ਹਸਪਤਾਲ ‘ਚ ਮੁਢਲੀ ਸਹਾਇਤਾ ਪ੍ਰਾਪਤ ਕੀਤੀ। ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਉਕਤ ਟਰੈਕਟਰ ਸਵਾਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਨਾ ਸੜਕਾਂ, ਨਾ ਸਿਗਨਲ ਲਾਈਟਾਂ... ਆਖ਼ਿਰ ਕਦੋਂ ਬਦਲੇਗੀ ਸਰਹੱਦੀ ਸ਼ਹਿਰ ਫਿਰੋਜ਼ਪੁਰ ਦੀ ਨੁਹਾਰ ? ਅਗਲੀ ਖ਼ਬਰ ਪਿੰਡ ਪਨਿਆਲੀ ਕਲਾਂ ਵਿਖੇ ਭਗਤ ਕਬੀਰ ਦਾ 629ਵਾਂ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।