03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪੰਜਾਬ ਜੇਲ੍ਹ ਗਾਰਦ ਐਸੋਸੀਏਸ਼ਨ ਰਿਟਾਇਰਡ ਯੂਨਿਟ ਨਵਾਂਸ਼ਹਿਰ ਦੀ ਹੋਈ ਮੀਟਿੰਗ

ਅਜੀਤ ਡੈਸਕ 08-07-2026

ਪੈਨਸ਼ਨਰਾਂ ਦੇ ਮਸਲਿਆਂ ਅਤੇ ਸਤਲੁਜ ਪੁਲ ਦੀ ਖਸਤਾ ਹਾਲਤ ’ਤੇ ਕੀਤੀ ਚਿੰਤਾ ਪ੍ਰਗਟ
ਰਾਹੋਂ, 7 ਜੁਲਾਈ (ਉਂਕਾਰ ਸਿੰਘ ਰਾਠੋਰ)-ਪੰਜਾਬ ਜੇਲ੍ਹ ਗਾਰਦ ਐਸੋਸੀਏਸ਼ਨ ਰਿਟਾਇਰਡ ਯੂਨਿਟ ਨਵਾਂਸ਼ਹਿਰ ਦੀ ਇੱਕ ਅਹਿਮ ਮੀਟਿੰਗ ਸੁਖਵਿੰਦਰ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਦੇ ਪੈਨਸ਼ਨਰ ਮੁਲਾਜ਼ਮਾਂ ਨਾਲ ਸੰਬੰਧਿਤ ਭੱਖਦੇ ਮਸਲਿਆਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੈਨਸ਼ਨਰਾਂ ਦੇ ਲੰਬੇ ਸਮੇਂ ਤੋਂ ਬਕਾਇਆ ਵਿੱਤੀ ਲਾਭ ਅਤੇ ਹੋਰ ਬਣਦੇ ਹੱਕਾਂ ਦੀ ਅਦਾਇਗੀ ਬਿਨਾਂ ਹੋਰ ਦੇਰੀ ਤੋਂ ਜਲਦ ਕੀਤੀ ਜਾਵੇ, ਤਾਂ ਜੋ ਰਿਟਾਇਰਡ ਮੁਲਾਜ਼ਮਾਂ ਨੂੰ ਆ ਰਹੀਆਂ ਆਰਥਿਕ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਇਸ ਮੌਕੇ ਮੈਂਬਰਾਂ ਨੇ ਰਾਹੋਂ–ਮਾਛੀਵਾੜਾ ਸਤਲੁਜ ਪੁੱਲ ਦੀ ਖਸਤਾ ਹਾਲਤ ‘ਤੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪੁੱਲ ਦੀ ਮੌਜੂਦਾ ਹਾਲਤ ਕਾਰਨ ਹਰ ਰੋਜ਼ ਹਜ਼ਾਰਾਂ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੀ ਜਾਨ ਖਤਰੇ ਵਿੱਚ ਪੈ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਕਿ ਪੁੱਲ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਮੀਟਿੰਗ ਵਿੱਚ ਰਿਟਾਇਰਡ ਕਰਮਚਾਰੀਆਂ ਸੁਭਾਸ਼ ਚੰਦਰ ਰਾਜੂ ਮਾਜਰਾ, ਰਾਮਪਾਲ, ਕਸ਼ਮੀਰੀ ਲਾਲ, ਪ੍ਰੇਮ ਚੰਦ, ਅਮਰੀਕ ਸਿੰਘ ਬੱਬਰ ਮਜਾਰਾ, ਗੁਰਵਿੰਦਰ ਸਿੰਘ, ਪਵਨ ਕੁਮਾਰ, ਬਲਵਿੰਦਰ ਸਿੰਘ, ਜਸਬੀਰ ਸਿੰਘ, ਚਮਨ ਲਾਲ, ਪ੍ਰੇਮ ਚੰਦ, ਨਰਿੰਦਰ ਕੁਮਾਰ, ਕਸ਼ਮੀਰ ਸਿੰਘ, ਸੁਖਦੇਵ ਰਾਜ, ਅਮਰਜੀਤ, ਜਰਨੈਲ ਸਿੰਘ, ਪਰਮਿੰਦਰ ਸਿੰਘ, ਪੰਜਾਬ ਪ੍ਰੈਸ ਸਕੱਤਰ ਸਰੂਪ ਚੰਦ, ਬਲਬੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ। ਅੰਤ ਵਿੱਚ ਸਮੂਹ ਮੈਂਬਰਾਂ ਨੇ ਸਰਕਾਰ ਤੋਂ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਪੂਰਾ ਕਰਨ ਅਤੇ ਲੋਕ ਹਿੱਤ ਨਾਲ ਜੁੜੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦੀ ਮੰਗ ਕੀਤੀ।

ਪਿਛਲੀ ਖ਼ਬਰ ਮੁਫਤ ਸਹੂਲਤਾਂ ਪੂਰੀ ਤਰ੍ਹਾਂ ਬੰਦ ਕਰਕੇ ਸਿਰਫ ਲੋੜਵੰਦਾਂ ਨੂੰ ਹੀ ਦਿੱਤੀਆਂ ਜਾਣ -ਰਾਹੁਲ ਆਦੋਆਣਾ ਅਗਲੀ ਖ਼ਬਰ ਕਾਂਗਰਸ ਹਾਈਕਮਾਂਡ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਜਲਦ ਮੁੱਖ ਮੰਤਰੀ ਦਾ ਚਿਹਰਾ ਐਲਾਨੇ -ਵਿੱਕੀ ਕਾਠਗੜ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।