03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮੁਫਤ ਸਹੂਲਤਾਂ ਪੂਰੀ ਤਰ੍ਹਾਂ ਬੰਦ ਕਰਕੇ ਸਿਰਫ ਲੋੜਵੰਦਾਂ ਨੂੰ ਹੀ ਦਿੱਤੀਆਂ ਜਾਣ -ਰਾਹੁਲ ਆਦੋਆਣਾ

ਅਜੀਤ ਡੈਸਕ 08-07-2026

ਕਿਹਾ, ਮੁਫਤ ਦੀਆਂ ਸਕੀਮਾਂ ਬੱਚਿਆਂ ਦੇ ਭਵਿੱਖ ਲਈ ਬਣਨਗੀਆਂ ਵੱਡਾ ਖ਼ਤਰਾ
ਬਲਾਚੌਰ, 7 ਜੁਲਾਈ (ਨਰੇਸ਼ ਧੌਲ)-ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਮੁਫਤ ਸਹੂਲਤਾਂ ਪੂਰੀ ਤਰਾਂ ਬੰਦ ਕਰਕੇ ਸਿਰਫ ਲੋੜਬੰਦਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਕਿਉਂਕਿ ਇਸ ਤਰਾਂ ਦੀਆਂ ਮੁਫਤ ਸਹੂਲਤਾਂ ਬੱਚਿਆਂ ਦੇ ਭਵਿੱਖ ਲਈ ਵੀ ਵੱਡਾ ਖਤਰਾ ਬਣਨਗੀਆਂ। ਇਹ ਪ੍ਰਗਟਾਵਾ ਨੌਜਵਾਨ ਆਗੂ ਚੌਧਰੀ ਰਾਹੁਲ ਆਦੋਆਣਾ ਨੇ ਸਰਕਾਰਾਂ ਅਤੇ ਉਨਾਂ ਦੇ ਨੁਮਾਇੰਦਿਆਂ ਦੀ ਹਲਕੀ ਰਾਜਨੀਤੀ ਕਰਨ ਸਬੰਧੀ ਗੱਲ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ ਚਾਹੇ ਆਟਾ-ਦਾਲ ਸਕੀਮ ਹੋਵੇ, ਚਾਹੇ ਬਿਜਲੀ ਮੁਫਤ ਹੋਵੇ, ਚਾਹੇ ਪਾਣੀ ਮੁਫਤ ਹੋਵੇ, ਚਾਹੇ ਬੱਸ ਕਿਰਾਇਆ ਮੁਆਫੀ ਆਦਿ ਜਿਹੜੀਆਂ ਵੀ ਮੁਫਤ ਸਹੂਲਤਾਂ ਹਨ ਉਨ੍ਹਾਂ ਨੂੰ ਪੱਕੇ ਤੌਰ ਤੇ ਬੰਦ ਕਰਕੇ ਸਿਰਫ ਬੇਸਹਾਰੇ ਲੋੜਬੰਦ ਵਿਅਕਤੀਆਂ ਨੂੰ ਹੀ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਮੁਫਤ ਸਹੂਲਤਾਂ ਨਾਲ ਜਿੱਥੇ ਸਰਕਾਰਾਂ ਸਿਰ ਕਰੋੜਾਂ ਅਰਬਾਂ ਰੁਪਏ ਦਾ ਬੋਝ ਪੈਂਦਾ ਹੈ, ਉੱਥੇ ਸਮੁੱਚੇ ਦੇਸ਼ ਵਾਸੀ ਵੀ ਵਿਹਲੜ ਅਤੇ ਨਿਕੰਮੇਪਨ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਬਿਹਤਰ ਹੈ ਕਿ ਰੋਜਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਨੂੰ ਬਿਲਕੁਲ ਮੁਫਤ ਵੰਡਣ ਨਾਲੋਂ ਉਨ੍ਹਾਂ ਦੀਆਂ ਕੀਮਤਾਂ ਘਟਾਈਆਂ ਜਾਣ ਤਾਂ ਜੋ ਉਹ ਚੀਜ਼ਾਂ ਆਮ ਲੋਕਾਂ ਦੀ ਪਹੁੰਚ ਅੰਦਰ ਆ ਸਕਣ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰਾਂ ਅੰਦਰ ਵਾਰਡਾਂ ਦੇ ਕੌਂਸਲਰਾਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਣ ਕਿ ਸਿਰਫ ਉਨ੍ਹਾਂ ਪਰਿਵਾਰਾਂ ਨੂੰ ਹੀ ਸਹੂਲਤਾਂ ਲਈ ਤਸਦੀਕ ਕੀਤਾ ਜਾਵੇ ਜੋ ਬਿਲਕੁਲ ਹੇਠਲੇ ਪੱਧਰ ਦਾ ਜੀਵਨ ਜਿਉਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਬਾਕੀ ਦੇਸ਼ ਅਤੇ ਸੂਬਾ ਵਾਸੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਹਰ ਵਿਅਕਤੀ ਆਪਣੇ ਪੈਰਾਂ ‘ਤੇ ਖੜਾ ਹੋ ਕੇ ਆਪਣਾ ਪਰਿਵਾਰ ਪਾਲਣ ਦੇ ਸਮਰੱਥ ਹੋ ਸਕੇ।

ਪਿਛਲੀ ਖ਼ਬਰ ਬਲਾਕ ਸੜੋਆ ਦੇ ਪਿੰਡਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਚਾਲੂ ਕਰਨ ਉਠੀ ਮੰਗ ਅਗਲੀ ਖ਼ਬਰ ਪੰਜਾਬ ਜੇਲ੍ਹ ਗਾਰਦ ਐਸੋਸੀਏਸ਼ਨ ਰਿਟਾਇਰਡ ਯੂਨਿਟ ਨਵਾਂਸ਼ਹਿਰ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।