03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਬਲਾਕ ਸੜੋਆ ਦੇ ਪਿੰਡਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਚਾਲੂ ਕਰਨ ਉਠੀ ਮੰਗ

ਅਜੀਤ ਡੈਸਕ 08-07-2026

 ਸੜੋਆ, 7 ਜੁਲਾਈ (ਹਰਮੇਲ ਸਹੂੰਗੜਾ)-ਪੰਜਾਬ ਅੰਦਰ ਅਕਾਲੀ ਸਰਕਾਰ ਵੱਲੋਂ ਕੰਢੀ ਨਹਿਰ ਦਾ ਪ੍ਰੋਜੈਕਟ ਲਿਆਂਦਾ ਗਿਆ ਤਾਂ ਜੋ ਕਿ ਇਸ ਨਹਿਰ ਦਾ ਪਾਣੀ ਕੰਢੀ ਇਲਾਕੇ ਦੇ ਕਿਸਾਨਾਂ ਨੂੰ ਮਿਲ ਸਕੇ ਅਤੇ ਇਕੱਲੇ-ਇਕੱਲੇ ਪਿੰਡਾਂ ਨੂੰ ਪਾਈਪਾਂ ਪਾ ਕੇ ਜੋੜਿਆ ਗਿਆ। ਇਹਨਾਂ ਦੇ ਵਿੱਚੋਂ ਕੁਝ ਪਾਈਪਾਂ ਤਾਂ ਟੁੱਟ ਚੁੱਕੀਆਂ ਹਨ, ਜਿਨਾਂ ਨੂੰ ਅਜੇ ਤੱਕ ਨਹਿਰੀ ਵਿਭਾਗ ਵੱਲੋਂ ਰਿਪੇਅਰ ਤੱਕ ਨਹੀਂ ਕੀਤਾ ਗਿਆ। ਦੋਆਬਾ ਕਿਸਾਨ ਯੂਨੀਅਨ ਦੇ ਵਿੱਤ-ਸਕੱਤਰ ਕੁਲਦੀਪ ਸਿੰਘ ਦਿਆਲਾ ਨੇ ਕਿਹਾ ਹੈ ਕਿ ਬਲਾਕ ਦੇ ਕੁੱਝ ਇਦਾਂ ਦੇ ਪਿੰਡ ਹਨ ਜਿਨਾਂ ਦੇ ਖੇਤਾਂ ਵਿੱਚ ਪਾਣੀ ਚੱਲ ਰਿਹਾ ਹੈ, ਕੁਝ ਖੇਤ ਇਦਾਂ ਦੇ ਹਨ ਜਿਹਨਾਂ ‘ਚ ਨਹਿਰ ਦਾ ਪਾਣੀ ਅਜੇ ਤੱਕ ਨਹੀਂ ਪਹੁੰਚਿਆ। ਉਹਨਾ ਕਿਹਾ ਹੈ ਕਿ ਨਹਿਰੀ ਵਿਭਾਗ ਨੂੰ ਆਪਣੇ ਬੰਦੇ ਛੱਡਣੇ ਚਾਹੀਦੇ ਹਨ ਜੋ ਖੇਤਾਂ ਵਿੱਚ ਲੱਗੇ ਹੋਏ ਮੋਘਿਆ ਨੂੰ ਆਪ ਹੀ ਸਪਲਾਈ ਨੂੰ ਚਾਲੂ ਕਰ ਸਕਣ। ਸੁਣਨ ‘ਚ ਵਿੱਚ ਆਇਆ ਹੈ ਕਿ ਕੁੱਝ ਕਿਸਾਨਾਂ ਵੱਲੋਂ ਨਹਿਰੀ ਲਾਈਨਾਂ ਵਿੱਚੋਂ ਆਪਣੇ ਨਿੱਜੀ ਪਾਈਪ ਲਗਾ ਕੇ ਖੇਤਾਂ ਨੂੰ ਪਾਣੀ ਲਾਇਆ ਜਾ ਰਿਹਾ ਹੈ ਨਹਿਰੀ ਵਿਭਾਗ ਦੇ ਕਰਮਚਾਰੀ ਕੁੰਭਕਰਨ ਦੀ ਨੀਂਦ ਸੁੱਤੇ ਹੋਣ ਕਰਕੇ ਬਲਾਕ ਸੜੋਆ ਦੇ ਪਿੰਡਾਂ ਨੂੰ ਨਹਿਰੀ ਵਿਭਾਗ ਦਾ ਪਾਣੀ ਨਹੀਂ ਮਿਲ ਰਿਹਾ। ਕਈ ਵਾਰੀ ਉਚ ਅਧਿਕਾਰੀ ਦੇ ਧਿਆਨ ਵਿੱਚ ਲਿਆਣ ਦੇ ਬਾਵਜੂਦ ਵੀ ਪਾਈਪਾਂ ਦੀ ਰਿਪੇਅਰ ਜਾਂ ਖੇਤਾਂ ਵਿੱਚ ਬਣੇ ਪਾਣੀ ਵਾਲੇ ਹੌਦ ਵੀ ਟੁੱਟ ਚੁੱਕੇ ਹਨ। ਉਹਨਾਂ ਕਿਹਾ ਕਿ ਜਿਹਨਾਂ ਖੇਤਾਂ ਵਿੱਚ ਪਾਈਪ ਟੁੱਟੇ ਹੋਣ ਉਹਨਾਂ ਦੀ ਰਿਪੇਅਰ ਜਲਦੀ ਕੀਤੀ ਜਾਵੇ ਅਤੇ ਜੋ ਪਾਣੀ ਵਾਲੇ ਬਣੇ ਹੋਏ ਹੌਦ ਦੇ ਇੱਟਾਂ ਵੀ ਉੱਖੜ ਚੁੱਕੀਆਂ ਹਨ, ਉਹਨਾਂ ਹੋਦੀਆ ਨੂੰ ਦੁਬਾਰਾ ਤਿਆਰ ਕੀਤਾ ਜਾਵੇ। ਉਧਰ ਸੜੋਆ ਤੋਂ ਬਲਾਕ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ ਤੇ ਚੌਧਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਕਈ ਵਾਰ ਸਬੰਧਤ ਨਹਿਰੀ ਵਿਭਾਗ ਦੇ ਜੇ.ਈ ਨਾਲ ਗੱਲਬਾਤ ਵੀ ਕੀਤੀ ਹੈ ਅਜੇ ਤੱਕ ਉਹਨਾਂ ਵੱਲੋਂ ਕੋਈ ਵੀ ਅਮਲ ਨਹੀਂ ਕੀਤਾ ਗਿਆ। ਬਸ ਨਹਿਰੀ ਵਿਭਾਗ ਦੇ ਅਧਿਕਾਰੀ ਪਿੰਡਾਂ ਦੇ ਲੋਕਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਹੀ ਸਾਰੀ ਜਾਂਦੇ ਹਨ। ਉਹਨਾਂ ਇੱਕ ਵਾਰ ਫਿਰ ਸਰਕਾਰ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਲਾਕ ਸੜੋਆ ‘ਚ ਨਹਿਰੀ ਪਾਣੀ ਛੱਡਿਆ ਜਾਵੇ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਨੂੰ ਪਾਣੀ ਮਿਲ ਸਕੇ, ਅਗਰ ਜੇ ਇਹੀ ਹਾਲ ਰਿਹਾ ਤਾਂ ਲੋਕਾਂ ਵੱਲੋਂ ਕੋਈ ਹੋਰ ਰਾਹ ਅਖਤਿਆਰ ਕੀਤਾ ਜਾਵੇਗਾ।

ਪਿਛਲੀ ਖ਼ਬਰ ਨਿਰਮਲ ਸਿੰਘ ਨਿੰਮਾ ਭਰਥਲਾ ਬਲਾਚੌਰ ਬਲਾਕ ਯੂਥ ਕਾਂਗਰਸ ਦੇ ਬਣੇ ਪ੍ਰਧਾਨ ਅਗਲੀ ਖ਼ਬਰ ਮੁਫਤ ਸਹੂਲਤਾਂ ਪੂਰੀ ਤਰ੍ਹਾਂ ਬੰਦ ਕਰਕੇ ਸਿਰਫ ਲੋੜਵੰਦਾਂ ਨੂੰ ਹੀ ਦਿੱਤੀਆਂ ਜਾਣ -ਰਾਹੁਲ ਆਦੋਆਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।