03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਹਵਾ ਦਾ ਪ੍ਰਦੂਸ਼ਣ ਘਟਾਉਣ ਅਤੇ ਆਕਸੀਜਨ ਦੀ ਮਾਤਰਾ ਵਧਾਉਣ ਲਈ ਹਰ ਪ੍ਰਾਣੀ ਇੱਕ ਬੂਟਾ ਜ਼ਰੂਰ ਲਗਾਵੇ- ਭੂੰਬਲਾ

ਅਜੀਤ ਡੈਸਕ 08-07-2026

 ਸੜੋਆ, 7 ਜੁਲਾਈ (ਬਲਵਿੰਦਰ ਨਾਨੋਵਾਲੀਆ) - ਪੂਰੇ ਦੇਸ਼ ਅੰਦਰ ਮਨਾਏ ਜਾ ਰਹੇ ਵਣ ਮਹਾਂਉਤਸਵ ਦੀ ਲੜੀ ਵਜੋਂ ਪਿੰਡ ਨਾਨੋਵਾਲ ਵਿਖੇ ਚੌਧਰੀ ਗੁਰਮੀਤ ਲਾਲ ਭੂੰਬਲਾ ਡਿਪਟੀ ਰੇਂਜ ਅਫਸਰ (ਰਿਟਾ:) ਦੇ ਅਣਥਕ ਯਤਨਾਂ ਸਦਕਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਣ ਮਹਾਂਉਤਸਵ ਮਨਾਇਆ ਗਿਆ। ਪਿੰਡ ਦੇ ਸਮਸ਼ਾਨਘਾਟ ਵਿਖੇ ਬੇਸ਼ੁਮਾਰ ਕੀਮਤੀ ਚੰਦਨ ਰੁੱਖ ਲਗਾਉਣ ਦੀ ਰਸਮ ਅਦਾ ਕਰਦਿਆਂ ਚੌਧਰੀ ਗੁਰਮੀਤ ਲਾਲ ਭੂੰਬਲਾ ਨੇ ਕਿਹਾ ਕਿ ਵਣ ਮਹਾਂਉਤਸਵ ਮਨਾਉਣ ਦੀ ਪ੍ਰਥਾ ਸ਼ੁਰੂ ਵਿੱਚ ਕੇ.ਐਮ.ਮੁਨਸ਼ੀ ਵਲੋਂ 1950 ਵਿਚ ਅਰੰਭ ਕੀਤੀ ਗਈ ਸੀ, ਜਿਸ ਤੋਂ ਬਾਅਦ ਵਣ ਵਿਭਾਗ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਇਸ ਮੁਹਿੰਮ ਨੂੰ ਹੁਣ ਲੋਕ ਲਹਿਰ ਬਣਾਇਆ ਜਾ ਰਿਹਾ ਹੈ,ਜੋ ਇਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਵਣ ਮਹਾਂਉਤਸਵ ਮਨਾਉਣ ਦਾ ਮੁੱਖ ਮੰਤਵ ਵੱਧ ਤੋਂ ਵੱਧ ਰੁੱਖ ਲਗਾ ਕੇ ਹਵਾ ਦਾ ਪ੍ਰਦੂਸ਼ਣ ਘਟਾਉਣਾ ਅਤੇ ਹਵਾ ਵਿਚ ਆਕਸੀਜਨ ਦੀ ਮਾਤਰਾ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਪ੍ਰਾਣੀ ਇਕ ਰੁੱਖ ਜਰੂਰ ਲਗਾਵੇ ਅਤੇ ਉਸ ਲਗਾਏ ਰੁੱਖ ਦੀ ਵੱਡੇ ਹੋਣ ਤੱਕ ਸਾਂਭ ਸੰਭਾਲ ਵੀ ਜਰੂਰ ਕਰੇ। ਉਨ੍ਹਾਂ ਕਿਹਾ ਕਿ ਸਾਨੂੰ ਖਾਲੀ ਜਨਤਕ ਥਾਵਾਂ ਜਿਵੇ ਪਾਰਕਾਂ, ਸਕੂਲਾਂ, ਖੇਡ ਦੇ ਮੈਦਾਨਾਂ ਅਤੇ ਹੋਰ ਢੁੱਕਵੇ ਸਥਾਨਾਂ ’ਤੇ ਰੁੱਖ ਜਰੂਰ ਲਗਾਉਣੇ ਚਾਹੀਦੇ ਹਨ। ਇਹ ਮੁਹਿੰਮ ਨੂੰ ਸਫਲ ਬਣਾਉਣ ਲਈ ਸਕੂਲਾਂ, ਕਾਲਜਾਂ ਵਿਚ ਜਾਗਰੂਕਤਾ ਸੈਮੀਨਾਰ, ਪੋਸਟਰ ਮੇਕਿੰਮ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ ਅਤੇ ਰੁੱਖ ਲਗਾਉਣ ’ਤੇ ਮਿਲਣ ਵਾਲੇ ਲਾਭਾਂ ਤੋਂ ਆਪਣੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ, ਤਾਂ ਜੋ ਇਹ ਲਹਿਰ ਇਕ ਲੋਕ ਲਹਿਰ ਬਣ ਸਕੇ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਖ-ਵੱਖ ਜਨਤਕ ਥਾਵਾਂ ’ਤੇ ਚੰਦਨ ਦੇ ਰੁੱਖ ਲਗਾਏ ਅਤੇ ਹਰ ਪ੍ਰਾਂਣੀ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਸੁਰਜੀਤ ਲਾਲ ਸਟੇਟ ਬੈਂਕ, ਧਰਮਵੀਰ ਭੂੰਬਲਾ ਭੂੰਮੀ ਰੱਖਿਆ ਵਿਭਾਗ, ਬਲਦੇਵ ਰਾਜ ਸਰਪੰਚ, ਅਸ਼ੋਕ ਕੁਮਾਰ ਸਰਪ੍ਰਸਤ ਬਲਾਚੌਰ ਲੋਕ ਭਲਾਈ ਮੰਚ, ਮਨੋਹਰ ਲਾਲ, ਕਸਾਣਾ, ਤੀਰਥ ਰਾਮ ਭੂੰਬਲਾ, ਜਸਪਾਲ, ਮਨੋਹਰ ਲਾਲ ਡਿਪਟੀ ਰੇਂਜਰ (ਰਿਟਾ), ਰਵੀ ਕਾਂਤ ਸਾਬਕਾ ਸਰਪੰਚ, ਚਮਨ ਲਾਲ, ਦੇਵ ਰਾਜ, ਕਮਲ ਦੇਵ, ਜਸ਼ਪਾਲ, ਗੁਰਚਰਨ ਦਾਸ, ਸੁਭਾਸ਼ ਚੰਦ, ਮਨੀਸ਼ ਕੁਮਾਰ, ਮਨੀਸ਼ ਕੁਮਾਰ ਅਤੇ ਮੁਕੇਸ਼ ਕੁਮਾਰ ਆਦਿ ਵੀ ਹਾਜਰ ਸਨ।

ਪਿਛਲੀ ਖ਼ਬਰ 23ਵੀਂ ਸੀਨੀਅਰ ਸਟੇਟ ਅਤੇ ਤੀਜੀ ਮਾਸਟਰਜ਼ ਕਿੱਕਬਾਕਸਿੰਗ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸੰਪੰਨ ਅਗਲੀ ਖ਼ਬਰ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਡਿਜੀਟਲ ਵੈਨਾਂ ਨੂੰ ਡਾ. ਸੁੱਖੀ ਵਲੋਂ ਹਰੀ ਝੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।