07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਗਾਜਰ ਬੂਟੀ ਨੂੰ ਖ਼ਤਮ ਕਰਨ ਲਈ ਪਠਲਾਵਾ ਸੰਸਥਾ ਵਲੋਂ ਨਿਵੇਕਲਾ ਯਤਨ

ਅਜੀਤ ਡੈਸਕ 17-07-2026
ਬੰਗਾ, 16 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਏਕਨੂਰ ਸਵੈ-ਸੇਵੀ ਸੰਸਥਾ ਪਠਲਾਵਾ ਵਲੋਂ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ ਦੀ ਰਹਿਨੁਮਾਈ ਹੇਠ ਪਠਲਾਵਾ ਤੋਂ ਲਧਾਣਾ ਉੱਚਾ ਰੋਡ ਦੇ ਬਰਮਾਂ ’ਤੇ ਉੱਗੀ ਹੋਈ ਬੇਸ਼ੁਮਾਰ ਗਾਜਰ ਬੂਟੀ ਨੂੰ ਜੜਾਂ ਤੋਂ ਪੁੱਟ ਕੇ ਖਤਮ ਕਰਨ ਹਿੱਤ ਸੰਸਥਾ ਦੇ ਸੇਵਾਦਾਰਾਂ ਵਲੋਂ ਇੱਕ ਸਾਂਝਾ ਅਭਿਆਨ ਸ਼ੁਰੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ ਅਤੇ ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਨੇ ਆਖਿਆ ਕਿ ਗਾਜਰ ਬੂਟੀ ਜੋ ਕਿ ਬਹੁਤ ਹੀ ਅਲਰਜਕ ਇਕ ਵਿਦੇਸ਼ੀ ਬੂਟਾ ਹੈ। ਜਿਸ ਨੇ ਸਾਡੇ ਦੇਸ਼ ਵਿੱਚ ਆਪਣਾ ਪਸਾਰਾ ਵੱਡੇ ਪੱਧਰ ’ਤੇ ਕੀਤਾ ਹੋਇਆ ਹੈ। ਜਦੋਂ ਤੋਂ ਖੇਤੀ ਖੇਤਰ ਵਿੱਚ ਕੰਮ ਕਰਨ ਵਾਲੇ ਜ਼ਿਮੀਂਦਾਰ, ਕਿਸਾਨ ਅਤੇ ਵਰਕਰਾਂ ਨੇ ਹੱਥੀਂ ਕੰਮ ਕਰਨ ਦੀ ਮਿਹਨਤ ਛੱਡੀ ਹੈ, ਉਸ ਤੋਂ ਬਾਅਦ ਇਸ ਬੂਟੀ ਦੇ ਪਸਾਰੇ ਨੇ ਹਰ ਪਾਸੇ ਝਾੜੀਆਂ ਦਾ ਰੂਪ ਧਾਰਨ ਕਰ ਲਿਆ ਹੈ। ਸ਼ਾਇਦ ਆਮ ਲੋਕਾਂ ਨੂੰ ਇਸ ਦਾ ਇਲਮ ਨਹੀਂ ਹੈ ਕਿ ਇਹ ਬੂਟਾ ਜੋ ਕਿ ਵਿਦੇਸ਼ ਦੀ ਧਰਤੀ ਤੋਂ ਭਾਰਤ ਵਿਚ ਆਇਆ ਸੀ ਇਹ ਬਹੁਤ ਹੀ ਜ਼ਹਿਰੀਲਾ ਤੇ ਅਲਰਜਕ ਹੈ। ਪਿਛਲੇ ਦਿਨੀਂ ਹੋਈ ਹਲਕੀ ਬਰਸਾਤ ਤੋਂ ਬਾਅਦ ਇਸ ਬੂਟੇ ਨੂੰ ਜੜਾਂ ਤੋਂ ਪੁੱਟਣ ਲਈ ਉਦਮ ਉਪਰਾਲਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੰਸਥਾ ਵਲੋਂ ਇਸ ਕਾਰਜ ਨੂੰ ਹਰ ਸਾਲ ਲੋਕ ਹਿੱਤ ਵਿੱਚ ਅੰਜਾਮ ਦਿੱਤਾ ਜਾਂਦਾ ਹੈ। ਸ. ਵਾਰੀਆ ਨੇ ਆਖਿਆ ਕਿ ਨਰੇਗਾ ਸਕੀਮ ਤਹਿਤ ਇਸ ਦੇ ਸਫਾਏ ਲਈ ਕੰਮ ਕੀਤਾ ਜਾ ਸਕਦਾ ਹੈ। ਇਸ ਮੌਕੇ ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਸੰਸਥਾ ਦਾ ਵਰਕਰ ਦੀਪ ਚੰਦ ਬਰੇਲੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਪੰਚ ਡਾ. ਜਗਨ ਨਾਥ ਹੀਰਾ ਦੀ ਅਗਵਾਈ ’ਚ ਵੋਟਾਂ ਦੇ ਸੁਧਾਈ ਫਾਰਮ ਭਰੇ ਅਗਲੀ ਖ਼ਬਰ ਹਰ ਘਰ ਤੱਕ ਪਹੁੰਚੇਗੀ ਸਰਕਾਰ ਦੀ ਯੋਜਨਾ, ਲੋਕਾਂ ਨਾਲ ਸਿੱਧਾ ਸੰਪਰਕ ਕਰਾਂਗੇ-ਜਲਵਾਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।