07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸਰਪੰਚ ਡਾ. ਜਗਨ ਨਾਥ ਹੀਰਾ ਦੀ ਅਗਵਾਈ ’ਚ ਵੋਟਾਂ ਦੇ ਸੁਧਾਈ ਫਾਰਮ ਭਰੇ

ਅਜੀਤ ਡੈਸਕ 17-07-2026
ਕਟਾਰੀਆਂ, 16 ਜੁਲਾਈ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਦੇ 46 ਨੰਬਰ ਬੂਥ ਦੇ ਬੀ.ਐਲ.ਓ. ਮੈਡਮ ਸੁਰਜੀਤ ਕੌਰ ਬੈਂਸ ਵਲੋਂ ਸਰਪੰਚ ਡਾ. ਜਗਨ ਨਾਥ ਹੀਰਾ, ਮਨਦੀਪ ਸਿੰਘ ਦੀਪੀ ਕੈਂਥ, ਕਸ਼ਮੀਰ ਸਿੰਘ, ਗੁਰਦੀਪ ਸਿੰਘ ਬਸਰਾ, ਸਰਬਜੀਤ ਹੀਰਾ ਆਦਿ ਪੰਚਾਇਤ ਮੈਬਰਾਂ ਦੀ ਅਗਵਾਈ ਹੇਠ ਵੋਟਾਂ ਦੀ ਸੁਧਾਈ ਸਬੰਧੀ ਫਾਰਮ ਭਰੇ ਗਏ। ਸਰਪੰਚ ਡਾ. ਜਗਨ ਨਾਥ ਹੀਰਾ, ਪੰਚਾਇਤ ਮੈਂਬਰ ਮਨਦੀਪ ਸਿੰਘ ਦੀਪੀ ਕੈਂਥ, ਬਲਵਿੰਦਰ ਕੁਮਾਰ, ਕਸ਼ਮੀਰ ਸਿੰਘ ਆਦਿ ਪੰਚਾਇਤ ਮੈਬਰਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਭੈਣ ਵੀਰ ਦੀ ਵੋਟਰ ਲਿਸਟ ਵਿੱਚ ਕਿਸੇ ਵੀ ਕਿਸਮ ਦੀ ਕੋਈ ਗਲਤੀ ਹੋਵੇ ਤਾਂ ਉਹ ਪੰਚਾਇਤ ਜਾਂ ਬੀ. ਐਲ. ਓ. ਦੇ ਧਿਆਨ ਵਿਚ ਲਿਆ ਕੇ ਤੁਰੰਤ ਠੀਕ ਕਰਵਾ ਸਕਦਾ ਹੈ। ਇਸ ਮੌਕੇ ਗੁਰਦੀਪ ਸਿੰਘ ਬਸਰਾ, ਡਾ. ਰਵਿੰਦਰ ਸੂੰਢ, ਹਰਬੰਸ ਲਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਧਰਮਪੁਰ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਗਾਜਰ ਬੂਟੀ ਨੂੰ ਖ਼ਤਮ ਕਰਨ ਲਈ ਪਠਲਾਵਾ ਸੰਸਥਾ ਵਲੋਂ ਨਿਵੇਕਲਾ ਯਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।