20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸੈਂਟਰਲ ਪਬਲਿਕ ਸਕੂਲ ਬੰਗਾ ਵੱਲੋਂ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੁਨੇਹਾ

ਅਜੀਤ ਡੈਸਕ 22-07-2026

ਬੰਗਾ, 21 ਜੁਲਾਈ (ਧਰਮਵੀਰ ਪਾਲ) - ਅੱਜ ਦਾ ਲਗਾਇਆ ਇੱਕ ਬੂਟਾ, ਕੱਲ੍ਹ ਦੀਆਂ ਪੀੜ੍ਹੀਆਂ ਲਈ ਅਨਮੋਲ ਤੋਹਫ਼ਾ ਹੈ। ਇਸੇ ਸੁਨੇਹੇ ਨੂੰ ਸਾਕਾਰ ਕਰਦਿਆਂ ਸੈਂਟਰਲ ਪਬਲਿਕ ਸਕੂਲ ਬੰਗਾ ਅਤੇ ਮਿਊਂਸਿਪਲ ਕਮੇਟੀ ਬੰਗਾ ਦੇ ਸਹਿਯੋਗ ਨਾਲ ਕਜਲਾ ਰੋਡ ਸਥਿਤ ਮਹਾਰਾਜਾ ਰਣਜੀਤ ਸਿੰਘ ਪਾਰਕ ਵਿੱਚ ਵਿਸ਼ੇਸ਼ ਰੁੱਖ ਲਗਾਓ ਮੁਹਿੰਮ ਚਲਾਈ ਗਈ। ਸਕੂਲ ਦੇ ਡਾਇਰੈਕਟਰ ਰਜਨੀਸ਼ ਮਿੱਤਲ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਇਸ ਮੁਹਿੰਮ ਵਿੱਚ ਭਾਗ ਲਿਆ ਅਤੇ ਲਗਪਗ 40 ਤੋਂ 50 ਬੂਟਾ ਲਗਾ ਕੇ ਹਰਿਆਵਲੀ ਵਧਾਉਣ ਦਾ ਸੰਕਲਪ ਲਿਆ। ਬੱਚਿਆਂ ਨੇ ਇਹ ਸੁਨੇਹਾ ਵੀ ਦਿੱਤਾ ਕਿ ਸਿਰਫ਼ ਬੂਟੇ ਲਗਾਉਣਾ ਹੀ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ ਕਰਨਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਡਾ. ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ, ਈ. ਓ ਰਾਜੀਵ ਸਰੀਨ, ਮਿਊਂਸਿਪਲ ਕਮੇਟੀ ਬੰਗਾ ਦੀ ਪ੍ਰਧਾਨ ਸ਼੍ਰੀਮਤੀ ਮੋਨਿਕਾ ਵਾਲੀਆ ਅਤੇ
ਐੱਮ.ਸੀ ਮਨਜੀਤ ਸਿੰਘ ਬੱਬਲ, ਐੱਮ.ਸੀ ਲਵਲੀਨ ਸੁੰਡਾ, ਰਾਹੁਲ ਕਪਿਲ, ਮੈਂਬਰ ਬਲਾਕ ਸੰਮਤੀ ਰਾਕੇਸ਼ ਕੁਮਾਰ, ਬਲਿਹਾਰ ਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਰੱਖਿਆ ਲਈ ਹਰ ਨਾਗਰਿਕ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਸਕੂਲ ਦੇ ਡਾਇਰੈਕਟਰ ਰਜਨੀਸ਼ ਮਿੱਤਲ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਕੁਦਰਤ ਪ੍ਰਤੀ ਪਿਆਰ, ਸਮਾਜਿਕ ਜ਼ਿੰਮੇਵਾਰੀ ਅਤੇ ਵਾਤਾਵਰਣ ਸੰਭਾਲ ਦੀ ਭਾਵਨਾ ਪੈਦਾ ਕਰਨਾ ਸਕੂਲ ਦੀਆਂ ਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਅੰਤ ਵਿੱਚ ਸੈਂਟਰਲ ਪਬਲਿਕ ਸਕੂਲ ਪਰਿਵਾਰ ਵੱਲੋਂ ਸ਼੍ਰੀਮਤੀ ਮੋਨਿਕਾ ਵਾਲੀਆ, ਐੱਮ.ਸੀ. ਸਾਹਿਬ ਅਤੇ ਮਿਊਂਸਿਪਲ ਕਮੇਟੀ ਬੰਗਾ ਦਾ ਦਿਲੋਂ ਧੰਨਵਾਦ ਕੀਤਾ ਗਿਆ।

ਪਿਛਲੀ ਖ਼ਬਰ ਬਹਿਰਾਮ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ 2 ਵਿਆਕਤੀ ਕਾਬੂ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।