ਬਹਿਰਾਮ, 21 ਜੁਲਾਈ (ਨਛੱਤਰ ਸਿੰਘ ਬਹਿਰਾਮ)-ਪੁਲਿਸ ਚੌਂਕੀ ਕਟਾਰੀਆਂ ਥਾਣਾ ਬਹਿਰਾਮ ਪੁਲਿਸ ਵਲੋਂ ਚੈਕਿੰਗ ਦੌਰਾਨ 20 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ। ਏ.ਐਸ.ਆਈ ਵਿਜੇ ਕੁਮਾਰ ਚੌਂਕੀ ਇੰਚਾਰਜ ਕਟਾਰੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਪੁਲਿਸ ਪਾਰਟੀ ਵਲੋਂ ਗਸ਼ਤ ਕੀਤੀ ਜਾ ਰਹੀ ਸੀ। ਪਿੰਡ ਜੱਸੋਮਜਾਰਾ ਕੋਲ ਦੋ ਵਿਅਕਤੀਆ ਨੂੰ ਸ਼ੱਕ ਨਾਲ ਤਲਾਸੀ ਲੈਣ ‘ਤੇ ਉਨ੍ਹਾ ਪਾਸੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਿਨ੍ਹਾ ਦੀ ਪਹਿਚਾਣ ਰਮਨ ਕੁਮਾਰ ਪੁੱਤਰ ਗੁਰਮੇਜ ਰਾਮ, ਨਛੱਤਰ ਸਿੰਘ ਉਰਫ ਗੋਨੀ ਪੁੱਤਰ ਰਾਮ ਆਸਰਾ ਵਾਸੀ ਚੱਕ ਮੰਡੇਰ ਥਾਣਾ ਬਹਿਰਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋ ਹੋਈ। ਜਿਨ੍ਹਾ ਨੂੰ ਕਾਬੂ ਕਰਕੇ ਪਰਚਾ ਦਰਜ ਕੀਤਾ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਇਸ ਮੌਕੇ ਏ.ਐਸ.ਆਈ ਵਿਜੇ ਕੁਮਾਰ ਪੁਲਿਸ ਚੌਂਕੀ ਕਟਾਰੀਆਂ, ਏ.ਐਸ.ਆਈ ਬਲਿਹਾਰ ਸਿੰਘ, ਕਾਂਸਟੇਬਲ ਸੰਦੀਪ ਸਿੰਘ, ਗਗਨਦੀਪ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ।
ਬਹਿਰਾਮ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ 2 ਵਿਆਕਤੀ ਕਾਬੂ
ਅਜੀਤ ਡੈਸਕ
22-07-2026