09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਕਮੇਟੀ ਨਿਯੁਕਤ

ਅਜੀਤ ਡੈਸਕ 27-07-2026

ਨਵਾਂਸਹਿਰ, 26 ਜੁਲਾਈ (ਜਸਬੀਰ ਸਿੰਘ ਨੂਰਪੁਰ)-ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਪੰਜਾਬ ਸੰਗਠਨ ਮੰਤਰੀ ਨਿਵਾਸਲੂ ਅਤੇ ਐਸ. ਆਰ. ਲੱਧੜ ਪ੍ਰਧਾਨ ਐਸ. ਸੀ. ਮੋਰਚਾ ਪੰਜਾਬ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੀ ਵਿਸ਼ੇਸ਼ ਕਮੇਟੀ ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਦੀ ਅਗਵਾਈ ਹੇਠ ਬਣਾਈ ਗਈ। ਜਿਸ ਵਿਚ ਕਨਵੀਨਰ ਧਰਮਪਾਲ ਬੰਗਾ, ਸਹਿ-ਕਨਵੀਨਰਾਂ ਵਿਚ ਮੈਡਮ ਰਜਨੀ ਕੰਡਾ ਜ਼ਿਲ੍ਹਾ ਸੈਕਟਰੀ, ਚੇਤ ਰਾਮ ਰਤਨ ਜ਼ਿਲ੍ਹਾ ਪ੍ਰਧਾਨ ਐਸ. ਸੀ. ਮੋਰਚਾ, ਪੰਕਜ ਕੁਮਾਰ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਅਤੇ ਰਾਜ ਕੁਮਾਰ ਸੜੋਆ ਨੂੰ ਨਿਯੁਕਤ ਕੀਤਾ। ਇਸ ਮੌਕੇ ਰਾਜੇਸ ਬਾਗਾ ਵਾਈਸ ਪ੍ਰਧਾਨ ਪੰਜਾਬ ਭਾਜਪਾ, ਭਾਨੂੰ ਪ੍ਰਤਾਪ ਪੰਜਾਬ ਪ੍ਰਧਾਨ ਯੁਵਾ ਮੋਰਚਾ ਤੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਅਤੇ ਮੈਡਮ ਰੇਨੂੰ ਕਸਪ ਆਦਿ ਹਾਜ਼ਰ ਸਨ। ਨਵ-ਨਿਯੁਕਤ ਆਗੁਆਂ ਮੈਡਮ ਰਜਨੀ ਕੰਡਾ ਤੇ ਧਰਮਪਾਲ ਕਨਵੀਨਰ ਸਮੇਤ ਸਹਿ ਕਨਵੀਨਰਾਂ ਨੇ ਭਾਜਪਾ ਪ੍ਰਧਾਨ ਢਿਲੋਂ ਅਤੇ ਜ਼ਿਲ੍ਹਾ ਪ੍ਰਧਾਨ ਲੱਕੀ ਦਾ ਤਹਿਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵਲੋਂ ਗੁਰਪੁਰਬ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ।

ਪਿਛਲੀ ਖ਼ਬਰ ਜਸਵਿੰਦਰ ਜੱਸੀ ਹੋਏ ਕਾਂਗਰਸ ’ਚ ਸ਼ਾਮਿਲ, ਘੱਟ ਗਿਣਤੀ ਵਿਭਾਗ ਲਈ ਕਰਨਗੇ ਕੰਮ ਅਗਲੀ ਖ਼ਬਰ ਕਾਰਗਿਲ ਵਿਜੈ ਦਿਵਸ ਮੌਕੇ ਐਸ.ਸੀ.ਡੀ. ਸਰਕਾਰੀ ਕਾਲਜ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।