09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਕਾਰਗਿਲ ਵਿਜੈ ਦਿਵਸ ਮੌਕੇ ਐਸ.ਸੀ.ਡੀ. ਸਰਕਾਰੀ ਕਾਲਜ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ

ਅਜੀਤ ਡੈਸਕ 27-07-2026
ਲੁਧਿਆਣਾ, 26 ਜੁਲਾਈ (ਜਸਵਿੰਦਰ ਸਿੰਘ)-ਕਾਰਗਿਲ ਵਿਜੈ ਦਿਵਸ ਦੇ ਮੌਕੇ ‘ਤੇ ਐਸ.ਸੀ.ਡੀ. ਸਰਕਾਰੀ ਕਾਲਜ ਦੇ ਪੁਰਾਣੇ ਤੇ ਮੌਜੂਦਾ ਵਿਦਿਆਰਥੀਆਂ ਅਤੇ ਕਾਲਜ ਦੇ ਪ੍ਰਿੰਸੀਪਲ ਨੇ ਕਾਲਜ ਦੇ ਸ਼ਤਾਬਦੀ ਸਮਾਰਕ ਪਾਰਕ ਵਿੱਚ ਇਕੱਠੇ ਹੋ ਕੇ ਦੇਸ਼ ਦੇ ਅਮਰ ਸ਼ਹੀਦਾਂ ਨੂੰ ਭਾਵਪੂਰਵਕ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵੱਖ-ਵੱਖ ਯੁੱਧਾਂ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਬਲਿਦਾਨ ਦੇਣ ਵਾਲੇ ਵੀਰ ਜਵਾਨਾਂ ਨੂੰ ਯਾਦ ਕੀਤਾ ਗਿਆ ਅਤੇ ਉਨ੍ਹਾਂ ਦੇ ਚਿੱਤਰਾਂ ‘ਤੇ ਫੁੱਲ ਭੇਟ ਕਰਕੇ ਸਲਾਮੀ ਦਿੱਤੀ ਗਈ। ਇਸ ਸਮਾਗਮ ਵਿਚ ਪ੍ਰਿੰਸੀਪਲ ਗੁਰਸ਼ਰਨਜੀਤ ਸਿੰਘ ਸੰਧੂ, ਓ.ਪੀ. ਵਰਮਾ, ਪੀ.ਸੀ.ਐਸ. (ਸੇਵਾ-ਮੁਕਤ), ਕਰਨਲ ਜੇ.ਐਸ. ਗਿੱਲ, ਹਰਿਓਮ ਜਿੰਦਲ (ਐਡਵੋਕੇਟ), ਮਮਤਾ ਵਢੇਰਾ (ਐਡਵੋਕੇਟ), ਨਰਿੰਦਰ ਸਿੰਘ ਮੈਸਨ, ਪ੍ਰੋ. ਸੌਰਭ ਅਤੇ ਪੁਰਾਣੇ ਵਿਦਿਆਰਥੀ ਸੰਘ ਦੇ ਸੰਗਠਨ ਸਕੱਤਰ ਬ੍ਰਿਜ ਭੂਸ਼ਣ ਗੋਇਲ ਹਾਜ਼ਰ ਸਨ। ਇਸ ਤੋਂ ਇਲਾਵਾ ਐਨ.ਐੱਸ.ਐੱਸ. ਦੇ ਵਲੰਟੀਅਰ ਹਰਜੋਤ ਸਿੰਘ, ਵਿਵੇਕ ਕੁਮਾਰ, ਜਸ਼ਨਜੀਤ ਸਿੰਘ ਅਤੇ ਹੋਰ ਵਿਦਿਆਰਥੀ ਵੀ ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਬ੍ਰਿਜ ਭੂਸ਼ਣ ਗੋਇਲ ਨੇ ਦੱਸਿਆ ਕਿ ਇਸ ਕਾਲਜ ਦਾ ਮਾਣਮੱਤਾ ਇਤਿਹਾਸ ਰਿਹਾ ਹੈ ਅਤੇ ਇੱਥੋਂ ਪੜ੍ਹੇ ਕਈ ਵਿਦਿਆਰਥੀ ਸੈਨਿਕ ਅਤੇ ਫੌਜੀ ਅਧਿਕਾਰੀਆਂ ਨੇ ਵੱਖ-ਵੱਖ ਯੁੱਧਾਂ ਵਿੱਚ ਦੇਸ਼ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਮੇਜਰ ਸ਼ਿਵਦੇਵ ਸਿੰਘ ਸਿੱਧੂ ਅਤੇ ਕੈਪਟਨ ਵਿਜੈ ਸਹਿਗਲ (ਗੋਆ ਮੁਕਤੀ ਅਭਿਆਨ ਦੇ ਵੀਰ), ਮੇਜਰ ਭੂਪਿੰਦਰ ਸਿੰਘ ਅਤੇ ਕੈਪਟਨ ਜਗਦੇਵ ਸਿੰਘ ਗਰੇਵਾਲ (1965 ਦੇ ਭਾਰਤ-ਪਾਕ ਯੁੱਧ ਦੇ ਸ਼ਹੀਦ) ਅਤੇ ਮੇਜਰ ਗੁਰਜਿੰਦਰ ਸਿੰਘ ਗਰੇਵਾਲ (1971 ਦੇ ਯੁੱਧ ਦੇ ਸ਼ਹੀਦ) ਦੇ ਅਦੁੱਤੀ ਬਲਿਦਾਨ ਨੂੰ ਸ਼ਰਧਾ ਨਾਲ ਯਾਦ ਕੀਤਾ। ਪ੍ਰਿੰਸੀਪਲ ਗੁਰਸ਼ਰਨਜੀਤ ਸਿੰਘ ਸੰਧੂ ਅਤੇ ਕਰਨਲ ਜੇ.ਐਸ. ਗਿੱਲ ਨੇ ਪੁਰਾਣੇ ਵਿਦਿਆਰਥੀ ਸੰਘ ਅਤੇ ਮੌਜੂਦਾ ਵਿਦਿਆਰਥੀਆਂ ਦੀ ਇਸ ਪਹਿਲ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਹਾਜ਼ਰ ਸਮੂਹ ਸ਼ਖ਼ਸੀਅਤਾਂ ਨੇ ਕਾਰਗਿਲ ਯੁੱਧ ਦੌਰਾਨ ਸ਼ਹੀਦ ਹੋਏ ਲੁਧਿਆਣਾ ਜ਼ਿਲ੍ਹੇ ਦੇ 69 ਵੀਰ ਸ਼ਹੀਦਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਦਾ ਯਾਦ ਰੱਖਣ ਦਾ ਸੰਕਲਪ ਦੁਹਰਾਇਆ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਕਮੇਟੀ ਨਿਯੁਕਤ ਅਗਲੀ ਖ਼ਬਰ ਗੁਰਸਿੱਖੀ ਦਾ ਮਾਰਗ ਖੰਡੇ ਦੀ ਧਾਰ ਤੇ ਚੱਲਣ ਵਾਂਗ ਹੈ, ਚੱਲ ਉਹ ਸਕਦਾ ਹੈ ਜਿਸ ’ਤੇ ਗੁਰੂ ਸਾਹਿਬ ਮਿਹਰਬਾਨ ਹੋਣ- ਸੰਤ ਅਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।