09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬਾਰ ਐਸੋਸੀਏਸ਼ਨ ਬਲਾਚੌਰ ਵਲੋਂ ਐਲ.ਏ.ਡੀ.ਸੀ. ਨੀਤੀ ਖ਼ਿਲਾਫ਼ ਭੁੱਖ ਹੜਤਾਲ ਜਾਰੀ

ਅਜੀਤ ਡੈਸਕ 28-07-2026

ਬਲਾਚੌਰ, 27 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਬਾਰ ਐਸੋਸ਼ੀਏਸ਼ਨ ਬਲਾਚੌਰ ਵੱਲੋਂ ਲੀਗਲ ਏਡ ਡਿਫੈਂਸ ਕਾਊਂਸਿਲ (ਐਲ.ਏ.ਡੀ.ਸੀ) ਨੂੰ ਰੱਦ ਕਰਾਉਣ ਦੇ ਉਦੇਸ਼ ਨਾਲ ਹੰਗਰ ਸਟ੍ਰਾਈਕ ਜਿਹੜੀ ਨਿਰੰਤਰ ਜਾਰੀ ਹੈ ਉਥੇ ਐਲ.ਏ.ਡੀ.ਸੀ. ਨੂੰ ਰੱਦ ਕਰਾਉਣ ਲਈ ਵਕੀਲ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਕੌਮੀ ਕਿਸਾਨ ਯੂਨੀਅਨ ਵੱਲੋਂ ਸਮਰਥਨ ਦੇ ਦਿੱਤਾ ਹੈ। ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਰ ਐਸੋਸ਼ੀਏਸ਼ਨ ਬਲਾਚੌਰ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਹਰਜਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਇਹ ਭੁੱਖ ਹੜਤਾਲ ਅਰੰਭ ਕੀਤੀ ਗਈ। ਇਸ ਮੌਕੇ ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਉਪ ਪ੍ਰਧਾਨ ਹਰਵਿੰਦਰ ਸਿੰਘ ਚਾਹਲ ਤੇ ਜਨਰਲ ਸਕੱਤਰ ਪਵਨ ਸ਼ਰਮਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਨੀਤੀ ਬਿਨਾ ਦੇਰੀ ਰੱਦ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਹੜਤਾਲ ਕਾਰਨ ਹੋ ਰਹੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ, ਉਨ੍ਹਾਂ ਹੋਰ ਇਨਸਾਫ ਪਸੰਦ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਵਕੀਲ ਭਾਈਚਾਰੇ ਨਾਲ ਚਟਾਨ ਵਾਂਗ ਖੜਣ। ਇਸ ਮੌਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸੈਣੀ ਤੇ ਸਮੁੱਚੀ ਬਾਰ ਐਸੋਸ਼ੀਏਸ਼ਨ ਬਲਾਚੌਰ ਵੱਲੋਂ ਕੌਮੀ ਕਿਸਾਨ ਯੂਨੀਅਨ ਦਾ ਧੰਨਵਾਦ ਕੀਤਾ। ਕੇ.ਕੇ.ਯੂ. ਵੱਲੋਂ ਹੋਰਨਾਂ ਤੋਂ ਇਲਾਵਾ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਰਾਣਾ, ਬਲਕਾਰ ਸਿੰਘ ਰੁੱੜਕੀ, ਜੋਗਿੰਦਰ ਸਿੰਘ ਰੰਧਾਵਾ, ਬਾਰ ਐਸੋਸ਼ੀਏਸ਼ਨ ਬਲਾਚੌਰ ਵੱਲੋਂ ਐਡ. ਅਵਤਾਰ ਸਿੰਘ ਮਾਨ, ਐਡਵੋਕੇਟ ਸੁਨੀਲ ਸ਼ਰਮਾਂ, ਐਡ. ਰਾਣਾ ਅਮਨ ਕੌਸ਼ਲ, ਐਡ ਸੁਨੀਲ ਸ਼ਰਮਾ, ਐਡ. ਟੀ.ਆਰ ਦੱਤਾ, ਐਡ. ਐਨ.ਕੇ ਅਰੋੜਾ, ਐਡ. ਪੀ.ਕੇ ਰਾਣਾ, ਐਡ. ਦਿਨੇਸ਼ ਭਾਰਦਵਾਜ, ਐਡ ਨਵੀਨ ਭਾਟੀਆ, ਐਡ. ਬੀ.ਕੇ ਚੌਧਰੀ, ਐਡ. ਮਨਦੀਪ ਸਿੰਘ, ਐਡ. ਅਰੁਣਜੀਤ ਸਿੰਘ ਢਿੱਲੋਂ, ਐਡ. ਉਮਾ ਸ਼ੰਕਰ, ਐਡ ਦੀਪਕ ਸ਼ਰਮਾਂ, ਐਡ ਮਨੀਸ਼ ਡੋਗਰਾ, ਐਡ. ਜਤਿੰਦਰ ਅਗਨੀਹੋਤਰੀ, ਐਡ. ਰਵਿੰਦਰ ਚੌਧਰੀ, ਐਡ. ਅਮਰਿੰਦਰ ਚੌਧਰੀ, ਐਡ ਮਮਤਾ, ਐਡ ਵਨੀਤਾ, ਐਡ ਹਰਕੀਰਤ ਸਿੰਘ, ਐਡ ਹਨੀ ਕਪਿਲ, ਐਡ. ਨਿਖਿਲ ਭਾਟੀਆ, ਐਡ. ਹਿਮਾਂਸ਼ੂ ਕਪਿਲ ਅਤੇ ਹੋਰ ਹਾਜ਼ਰ ਸਨ।

ਪਿਛਲੀ ਖ਼ਬਰ ਨਵਜੋਤ ਸਾਹਿਤ ਸੰਸਥਾ ਔੜ ਨੇ ਬੰਗਾ ’ਚ ਕਰਾਇਆ ਯਾਦਗਾਰੀ ਮੁਸ਼ਾਇਰਾ ਅਗਲੀ ਖ਼ਬਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸੰਜੀਵ ਚੇਚੀ ਦਾ ਪਿੰਡ ਨਵਾਂਗਰਾਂ ਵਿਖੇ ਸਨਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।