09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬਾਗੋਵਾਲ ਵਿਖੇ 3 ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 28-07-2026

ਕਾਠਗੜ੍ਹ, 27 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਪਿੰਡ ਬਾਗੋਵਾਲ ਵਿਖੇ ਸਥਿਤ ਪ੍ਰਾਚੀਨ ਤੇ ਪ੍ਰਸਿੱਧ ਧਾਰਮਿਕ ਸਥਾਨ ਜੋ ਕਿ ਟੋਬਾ ਨਾਮ ਨਾਲ ਜਾਣਿਆ ਜਾਂਦਾ ਹੈ, ਉਸ ਸਥਾਨ ਵਿਖੇ ਭੂਰੀ ਵਾਲਿਆਂ ਦੀ ਕੁਟੀਆ ਅੰਦਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਉਣ ਦੇ ਪਵਿੱਤਰ ਮਹੀਨੇ ਦੌਰਾਨ ਬ੍ਰਹਮਲੀਨ ਬਾਬਾ ਗੁਰਮੁੱਖ ਦਾਸ ਦੀ ਯਾਦ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਸ਼ਰਧਾਪੂਰਵਕ ਕੀਤਾ ਗਿਆ। ਇਸ ਮੌਕੇ ਸਤਿਗੁਰੂ ਗਰੀਬ ਦਾਸ ਦੀ ਅੰਮ੍ਰਿਤਮਈ ਬਾਣੀ ਦੇ ਲਗਾਤਾਰ ਤਿੰਨ ਦਿਨਾਂ ਤੋਂ ਰੱਖੇ ਗਏ ਪਾਠ ਦੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਭੋਗ ਪਾਏ ਗਏ। ਭੋਗ ਉਪਰੰਤ ਸੰਗਤਾਂ ਵੱਲੋਂ ਮਿਲ ਕੇ ਆਰਤੀ ਕੀਤੀ ਗਈ। ਇਸ ਰੂਹਾਨੀ ਸਮਾਗਮ ਵਿੱਚ ਆਸ-ਪਾਸ ਦੇ ਸੱਤ ਪਿੰਡਾਂ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਧਾਰਮਿਕ ਸਮਾਗਮ ਵਿੱਚ ਸਵਾਮੀ ਨਮਰਤਾ ਆਨੰਦ ਉਧਨੋਵਾਲ ਧਾਮ ਭੂਰੀ ਵਾਲਿਆਂ ਨੇ ਮੁੱਖ ਅਧਿਆਤਮਕ ਰਹਿਬਰ ਵਜੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ ਜਦਕਿ ਉਨ੍ਹਾਂ ਦੇ ਨਾਲ ਸੰਤ ਸਹਿਜ ਦਾਸ, ਸੰਤ ਅਚਲਾਨੰਦ ਤੇ ਸੰਤ ਸਰਮਾਨੰਦ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬਲਰਾਮ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਰੇ ਸੰਤਾਂ, ਮਹਾਂਪੁਰਸ਼ਾਂ ਤੇ ਵੱਖ-ਵੱਖ ਪਿੰਡਾਂ ਤੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਚਰਨਜੀਤ ਕਟਾਰੀਆ, ਸੁਖਦੇਵ ਖੇਪੜ, ਸ਼ਾਮ ਖੇਪੜ, ਭਗਤ ਧਨੀ ਰਾਮ, ਸੁਰਜੀਤ ਚੇਚੀ, ਰਾਮ ਸ਼ਾਹ ਪ੍ਰਧਾਨ, ਓਮਕਾਰ ਚੇਚੀ, ਹਰੀਸ਼ ਚੌਧਰੀ, ਸੇਠੀ ਚੌਧਰੀ, ਨਰਿੰਦਰ ਖੇਪੜ, ਰਮੇਸ਼ ਖੇਪੜ, ਰਾਜੂ ਖੇਪੜ, ਕਰਸ਼ ਚੌਧਰੀ, ਨਸੀਬ ਚੰਦ, ਸੰਤ ਚੌਧਰੀ, ਮਾਸਟਰ ਮਹਿੰਦਰ ਪਾਲ, ਮਾਸਟਰ ਨਰੇਸ਼ ਕੁਮਾਰ, ਹਰੀਦੇਵ, ਰਾਮਪਾਲ, ਸੱਤਪਾਲ, ਤੀਰਥ ਰਾਮ ਠੇਕੇਦਾਰ, ਰੌਸ਼ਨ ਲਾਲ, ਦਿਲਬਾਗ, ਵਿਜੇ ਚੇਚੀ, ਅਤੁਲ ਚੇਚੀ, ਕਰਨ ਚੇਚੀ ਤੇ ਧਰਮਪਾਲ ਸਮੇਤ ਅਨੇਕਾਂ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਲਿਸਟਾਂ ਤਿਆਰ ਕਰਨ ਦੇ ਦਿੱਤੇ ਆਦੇਸ਼ ਅਗਲੀ ਖ਼ਬਰ ਦੇਸ਼ ਦੇ ਵਿਦਿਆਰਥੀਆਂ ਨੇ ਹੰਕਾਰੀ ਕੇਂਦਰ ਸਰਕਾਰ ਨੂੰ ਝੁਕਾਅ ਕੇ ਵੱਡੀ ਜਿੱਤ ਪ੍ਰਾਪਤ ਕੀਤੀ- ਬਲਾਕੀਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।