03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮੇਹਲੀ ’ਚ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਾਇਆ

ਬਹਿਰਾਮ, 1 ਅਗਸਤ (ਨਛੱਤਰ ਸਿੰਘ ਬਹਿਰਾਮ) - ਕਾਂਗਰਸ ਕਮੇਟੀ ਮੇਹਲੀ ਅਤੇ ਸੀ. ਪੀ.

ਅਜੀਤ ਡੈਸਕ 02-08-2026
ਬਹਿਰਾਮ, 1 ਅਗਸਤ (ਨਛੱਤਰ ਸਿੰਘ ਬਹਿਰਾਮ) - ਕਾਂਗਰਸ ਕਮੇਟੀ ਮੇਹਲੀ ਅਤੇ ਸੀ. ਪੀ. ਆਈ ਬ੍ਰਾਂਚ ਮੇਹਲੀ ਵਲੋਂ ਸਾਂਝੇ ਤੌਰ ’ਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਸਮਾਗਮ ਕਰਾਇਆ। ਸ਼ਰਧਾਂਜਲੀ ਭੇਟ ਕਰਦਿਆਂ ਮੈਂਬਰ ਬਲਾਕ ਸੰਮਤੀ ਰਜਨੀ ਬੱਧਣ, ਅਮਨਦੀਪ ਸਿੰਘ ਅਮਨਾ ਬਲਾਕ ਪ੍ਰਧਾਨ ਕਿਸਾਨ ਕਾਂਗਰਸ, ਸਾਬਕਾ ਸਰਪੰਚ ਸੁਰਿੰਦਰ ਪਾਲ, ਕਾਮਰੇਡ ਨਰੰਜਣ ਦਾਸ ਮੀਤ ਸਕੱਤਰ ਸੀ. ਪੀ. ਆਈ ਨੇ ਕਿਹਾ ਕਿ ਬਹੁਤ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਵਿਚੋਂ ਸ਼ਹੀਦ ਊਧਮ ਸਿੰਘ ਵੀ ਹਨ ਜਿਨ੍ਹਾਂ ਜਲ੍ਹਿਆਂਵਾਲੇ ਬਾਗ ਦੇ ਗੋਲੀ ਕਾਂਡ ਦਾ ਬਦਲਾ ਲੰਡਨ ਵਿੱਚ ਜਾ ਕੇ ਲਿਆ। ਉਪਰੰਤ ਸਾਰਿਆਂ ਵਲੋਂ ਸ਼ਹੀਦ ਊਧਮ ਸਿੰਘ ਦੀ ਤਸਵੀਰ ਅੱਗੇ ਫੁੱਲ ਭੇਟ ਕੀਤੇ। ਇਸ ਮੌਕੇ ਗੁਰਸ਼ਰਨ ਕੌਰ ਪੰਚ, ਵਿਦਿਆ ਦੇਵੀ ਪੰਚ, ਸੀਮਾ ਸ਼ਰਮਾ ਪੰਚ, ਜਸਵਿੰਦਰ ਕੌਰ ਪੰਚ, ਪ੍ਰਧਾਨ ਮਹਾਂਵੀਰ, ਕਾਮਰੇਡ ਨਰੰਜਣ ਦਾਸ ਮੀਤ ਸਕੱਤਰ ਸੀ. ਪੀ. ਆਈ. ਨਵਾਂਸ਼ਹਿਰ, ਪ੍ਰਮਿੰਦਰ ਸਿੰਘ ਸਾਬਕਾ ਪੰਚ, ਬਲਿਹਾਰ ਮੇਹਲੀ, ਪਾਲ ਰਾਮ, ਗੁਰਦੀਪ ਸਿੰਘ, ਪ੍ਰਮਜੀਤ ਡੀਲਰ, ਜੀਤ ਰਾਮ, ਹੰਸ ਰਾਜ, ਅਮਰਜੀਤ ਸਿੰਘ ਅੰਬਾ, ਓਮ ਪ੍ਰਕਾਸ਼ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਰਾਹ ਦਸੇਰੇ ਦਾ ਕੰਮ ਕਰ ਰਹੀ ਹੈ: ਬੀਬੀ ਸ਼ਸ਼ੀ ਰਾਣਾ ਅਗਲੀ ਖ਼ਬਰ ਇਨਸਾਨ ਨੂੰ ਗੁਰੂ ਪ੍ਰਤੀ ਸ਼ਰਧਾ, ਸੇਵਾ ਤੇ ਸਮਰਪਣ ਦੀ ਭਾਵਨਾ ਰੱਖਣੀ ਚਾਹੀਦੀ - ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।