ਸੜਕ ਦੀ ਕਾਰ ਸੇਵਾ ਦੌਰਾਨ ਕਸ਼ਮੀਰ ਸਿੰਘ ਸਾਧੜਾ ਨੇ ਪਤਨੀ ਤੇ ਬੇਟੀ ਦੀ ਯਾਦ ’ਚ ਬੂਟੇ ਲਗਾਏ
ਪੋਜੇਵਾਲ ਸਰਾਂ, 2 ਅਗਸਤ (ਨਵਾਂਗਰਾਈਂ) - ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਪਿਛਲੇ ਦੋ ਸਾਲ 6 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ। ਇਸ ਸੇਵਾ ਦੌਰਾਨ ਕਸ਼ਮੀਰ ਸਿੰਘ ਸਾਧੜਾ ਨੇ ਆਪਣੀ ਪਤਨੀ ਬਲਵੀਰ ਕੌਰ ਅਤੇ ਬੇਟੀ ਪ੍ਰਭਜੋਤ ਕੌਰ ਜੋ ਪਿਛਲੇ ਸਮੇਂ ਦੌਰਾਨ ਇੱਕ ਸੜਕ ਹਾਦਸੇ ਦੌਰਾਨ ਸਦੀਵੀਂ ਵਿਛੋੜਾ ਦੇ ਗਏ ਸਨ, ਦੀ ਯਾਦ ’ਚ ਇਸ ਕਾਰ ਸੇਵਾ ਦੌਰਾਨ ਸੜਕ ’ਤੇ ਅੰਬ ਦੇ ਬੂਟੇ ਲਗਾਏ।
ਪੋਜੇਵਾਲ ਸਰਾਂ, 2 ਅਗਸਤ (ਨਵਾਂਗਰਾਈਂ) - ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਪਿਛਲੇ ਦੋ ਸਾਲ 6 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ। ਇਸ ਸੇਵਾ ਦੌਰਾਨ ਕਸ਼ਮੀਰ ਸਿੰਘ ਸਾਧੜਾ ਨੇ ਆਪਣੀ ਪਤਨੀ ਬਲਵੀਰ ਕੌਰ ਅਤੇ ਬੇਟੀ ਪ੍ਰਭਜੋਤ ਕੌਰ ਜੋ ਪਿਛਲੇ ਸਮੇਂ ਦੌਰਾਨ ਇੱਕ ਸੜਕ ਹਾਦਸੇ ਦੌਰਾਨ ਸਦੀਵੀਂ ਵਿਛੋੜਾ ਦੇ ਗਏ ਸਨ, ਦੀ ਯਾਦ ’ਚ ਇਸ ਕਾਰ ਸੇਵਾ ਦੌਰਾਨ ਸੜਕ ’ਤੇ ਅੰਬ ਦੇ ਬੂਟੇ ਲਗਾਏ। ਬਾਬਾ ਸਾਬ ਸਿੰਘ ਵਲੋਂ ਇਹ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਬਾਬਾ ਸਾਬ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਸੇਵਾ ਦੇ ਕੁੰਭ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ। ਇਸ ਮੌਕੇ ਬਾਬਾ ਮਨਪ੍ਰੀਤ ਸਿੰਘ ਜੱਗਾ, ਠੇਕਦਾਰ ਮਨਜਿੰਦਰ ਸਿੰਘ ਅਟਵਾਲ, ਡਾ. ਘੁਰਮੇਲ ਸਿੰਘ ਕੜਿਆਲ, ਕਸ਼ਮੀਰ ਸਿੰਘ ਸਾਧੜਾ, ਸਰਪੰਚ ਅੱਛਰ ਸਿੰਘ, ਜੋਬਨ ਸਿੰਘ, ਅਕਾਸ਼ਦੀਪ ਸਿੰਘ ਆਦਿ ਸਮੇਤ ਸਮੂਹ ਸੇਵਾਦਾਰ ਹਾਜ਼ਰ ਸਨ।