03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮੁਢਲੀਆਂ ਸਹੂਲਤਾਂ ਨੂੰ ਵੀ ਤਰਸ ਰਹੇ ਵਾਰਡ ਨੰਬਰ-14 ਬਲਾਚੌਰ ਦੇ ਨਿਵਾਸੀ

ਬਲਾਚੌਰ, 2 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਨਗਰ ਕੌਂਸਲ ਬਲਾਚੌਰ ਦੇ ਵਾਰਡ ਨੰਬਰ-14 (ਪੁਰਾਣਾ ਵਾਰਡ ਨੰਬਰ-2) ਮੰਢਿਆਣੀ ਰੋਡ ਸਥਿਤ ਪੈਂਦੇ ਮੁੱਹਲੇ ਵਾਸੀਆਂ ਨੇ ਪੱਕੀਆਂ ਗਲੀਆਂ-ਨਾਲੀਆਂ ਬਣਾਉਣ ਹਿੱਤ ਸਰਕਾਰ ਕੋਲ ਗੁਹਾਰ ਲਾਈ ਹੈ। ਨੌਜਵਾਨ ਆਗੂ ਧਰਮਪਾਲ ਕੋਹਲੀ, ਵਿਨੋਦ ਕੁਮਾਰ, ਨੂਰੀ ਤੇ ਹੋਰ ਮੁੱਹਲਾ ਨਿਵਾਸੀਆਂ ਨੇ ਦੱਸਿਆ ਕਿ ਉਹ ਇਸ ਮੁੱਹਲੇ ਵਿੱਚ ਪੱਕੀਆਂ ਗਲੀਆਂ-ਨਾਲੀਆਂ ਬਣਾਉਣ ਹਿੱਤ ਪਿੱਛਲੇ 25 ਸਾਲਾ ਤੋਂ ਸਮੇਂ ਦੀਆਂ ਸਰਕਾਰਾਂ ਤੇ ਨਗਰ ਕੌਂਸਲ ਦੇ ਪ੍ਰਧਾਨਾਂ ਅੱਗੇ ਗੁਹਾਰ ਲਾ ਰਹੇ ਹਾਂ ਪਰ ਸਾਡੀ ਸੁਣਵਾਈ ਕੱਦੋਂ ਹੋਵੇਗੀ।

ਬਲਾਚੌਰ ਮੰਢਿਆਣੀ ਰੋਡ ਵਾਰਡ ਨੰਬਰ-14 ਦੇ ਨਿਵਾਸੀ ਧਰਮਪਾਲ ਕੋਹਲੀ, ਵਿਨੋਦ ਚੋਪੜਾ, ਨੂਰੀ, ਮੈਣਾ ਤੇ ਹੋਰ ਮੁਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਰੋਸ ਜ਼ਾਹਿਰ ਕਰਦਿਆਂ। 03-08-2026
ਬਲਾਚੌਰ, 2 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਨਗਰ ਕੌਂਸਲ ਬਲਾਚੌਰ ਦੇ ਵਾਰਡ ਨੰਬਰ-14 (ਪੁਰਾਣਾ ਵਾਰਡ ਨੰਬਰ-2) ਮੰਢਿਆਣੀ ਰੋਡ ਸਥਿਤ ਪੈਂਦੇ ਮੁੱਹਲੇ ਵਾਸੀਆਂ ਨੇ ਪੱਕੀਆਂ ਗਲੀਆਂ-ਨਾਲੀਆਂ ਬਣਾਉਣ ਹਿੱਤ ਸਰਕਾਰ ਕੋਲ ਗੁਹਾਰ ਲਾਈ ਹੈ। ਨੌਜਵਾਨ ਆਗੂ ਧਰਮਪਾਲ ਕੋਹਲੀ, ਵਿਨੋਦ ਕੁਮਾਰ, ਨੂਰੀ ਤੇ ਹੋਰ ਮੁੱਹਲਾ ਨਿਵਾਸੀਆਂ ਨੇ ਦੱਸਿਆ ਕਿ ਉਹ ਇਸ ਮੁੱਹਲੇ ਵਿੱਚ ਪੱਕੀਆਂ ਗਲੀਆਂ-ਨਾਲੀਆਂ ਬਣਾਉਣ ਹਿੱਤ ਪਿੱਛਲੇ 25 ਸਾਲਾ ਤੋਂ ਸਮੇਂ ਦੀਆਂ ਸਰਕਾਰਾਂ ਤੇ ਨਗਰ ਕੌਂਸਲ ਦੇ ਪ੍ਰਧਾਨਾਂ ਅੱਗੇ ਗੁਹਾਰ ਲਾ ਰਹੇ ਹਾਂ ਪਰ ਸਾਡੀ ਸੁਣਵਾਈ ਕੱਦੋਂ ਹੋਵੇਗੀ। ਉਨ੍ਹਾਂ ਕਿਹਾ ਕਿ ਕੱਚੀ ਗਲੀ ਹੋਣ ਅਤੇ ਘਰਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਮ ਦਿਨਾਂ ਅਤੇ ਖਾਸ ਕਰਕੇ ਬਰਸਾਤਾਂ ਦੇ ਮੌਸਮ ਵਿੱਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਆਉਣ-ਜਾਣ ਤੇ ਆਮ ਲੋਕਾਂ ਤੇ ਖਾਸ ਕਰਕੇ ਬਜ਼ੁਰਗਾਂ ਨੂੰ ਚਿੱਕੜ ਵਿੱਚੋਂ ਗੁਜ਼ਰਨਾ ਬਹੁਤ ਔਖਾ ਹੋ ਰਿਹਾ ਹੈ ਅਤੇ ਕਈ ਵਾਰ ਬੱਚੇ ਤੇ ਬਜ਼ੁਰਗ ਚਿੱਕੜ ਵਿੱਚ ਡਿੱਗ ਵੀ ਜਾਂਦੇ ਹਨ ਅਤੇ ਮੋਟਰ ਸਾਈਕਲਾਂ ਨੂੰ ਚਿੱਕੜ ਵਿੱਚੋਂ ਧੱਕਾ ਲੱਗਾ ਕੇ ਕੱਢਣਾ ਪੈਂਦਾ ਹੈ। ਚਾਰੇ ਪਾਸੇ ਘਾਹ ਬੂਟੀ ਕਾਰਨ ਮੱਛਰ-ਮੱਖੀਆਂ ਤਾਂ ਆਮ ਗੱਲ ਹੈ ਅਤੇ ਸੱਪ ਸਪੋਲੀਏ ਦੀ ਵੀ ਭਰਮਾਰ ਹੋ ਜਾਂਦੀ ਹੈ ਤੇ ਵਸੋਂ ਦੇ ਸਾਹਮਣੇ ਖਾਲੀ ਪਿਆ ਪਲਾਟ ਟੋਭੇ ਦਾ ਰੂਪ ਧਾਰਨ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਡਾ ਕੌਂਸਲਰ ਸਾਡੀ ਸਾਰ ਨਹੀ ਲੈ ਰਿਹਾ। ਮੁੱਹਲਾ ਨਿਵਾਸੀਆਂ ਨੇ ਕਿਹਾ ਕਿ ਬਿਜਲੀ ਦੀਆਂ ਤਾਰਾਂ ਦੀ ਸਪੋਰਟ ਲਈ ਪੋਲ ਨਾ ਹੋਣ ਕਾਰਨ ਇੱਕ ਥਾਂ ‘ਤੇ ਖਜੂਰ ਦੇ ਦਰਖਤ ਨਾਲ ਤਾਰ ਬੰਨੀ ਹੋਈ ਹੈ ਤੇ ਦੂਜਾ ਜਿੱਥੇ ਬਿਜਲੀ ਦੇ ਮੀਟਰ ਲੱਗੇ ਹੋਏ ਹਨ ਉਥੇ ਵੀ ਤਾਰਾ ਨੀਵੀਂਆਂ ਹਨ, ਉਨ੍ਹਾਂ ਨੂੰ ਉੱਚਾ ਚੁੱਕਣ ਦੀ ਮੰਗ ਵੀ ਕੀਤੀ। ਮੁੱਹਲਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਗਲੀਆਂ-ਨਾਲੀਆਂ ਨਹੀਂ ਬਣਾ ਸਕਦੀ ਤਾਂ ਉਨ੍ਹਾਂ ਨੂੰ ਕਿਸੇ ਪੰਚਾਇਤ ਨਾਲ ਹੀ ਜੋੜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਕਾਰਨ ਹਾਲੇ ਤੱਕ ਨਗਰ ਕੌਂਸਲ ਵੱਲੋਂ ਫੋਗਿੰਗ ਨਹੀ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਤਾਂ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ 2027 ਦੀਆਂ ਵੋਟਾਂ ਮੰਗਣ ਲਈ ਉਨ੍ਹਾਂ ਕੋਲ ਸਿਆਸੀ ਆਗੂ ਨਾ ਆਉਣ। ਇਸ ਮੌਕੇ ਦੇਸ ਰਾਜ ਕੋਹਲੀ, ਸੁਲਤਾਨ ਸਿੰਘ, ਅਵਤਾਰ ਸਿੰਘ ਕੇ.ਪੀ., ਤੇਜ ਰਾਮ, ਸਵਰਨਜੀਤ ਕੌਰ, ਰਣਜੀਤ, ਚਰਨ ਦਾਸ, ਮੈਣਾ, ਲਾਖਣ ਤੇ ਸਮੂਹ ਮੁੱਹਲਾ ਨਿਵਾਸੀ ਮੌਜੂਦ ਸਨ।
ਪਿਛਲੀ ਖ਼ਬਰ ਕੈਂਟਰ ਤੇ ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ, ਇੱਕ ਗੰਭੀਰ ਜ਼ਖਮੀ ਅਗਲੀ ਖ਼ਬਰ ਸੜਕ ਦੀ ਕਾਰ ਸੇਵਾ ਦੌਰਾਨ ਕਸ਼ਮੀਰ ਸਿੰਘ ਸਾਧੜਾ ਨੇ ਪਤਨੀ ਤੇ ਬੇਟੀ ਦੀ ਯਾਦ ’ਚ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।