ਕੈਂਟਰ ਤੇ ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ, ਇੱਕ ਗੰਭੀਰ ਜ਼ਖਮੀ
ਮਜਾਰੀ/ਸਾਹਿਬਾ, 2 ਅਗਸਤ (ਨਿਰਮਲਜੀਤ ਸਿੰਘ ਚਾਹਲ)- ਸ਼ਾਮ ਵੇਲੇ ਚੰਡੀਗੜ੍ਹ-ਹੁਸ਼ਿਆਰਪੁਰ ਰਾਜ ਮਾਰਗ ‘ਤੇ ਧਾਰਮਿਕ ਸਥਾਨ ਚਸ਼ਮਾ ਨੇੜੇ ਅਤੇ ਬੰਦ ਹੋਏ ਟੋਲ ਪਲਾਜ਼ਾ ਦੇ ਵਿਚਕਾਰ ਇੱਕ ਕੈਂਟਰ ਅਤੇ ਘੋੜਾ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਕੈਂਟਰ ਚਾਲਕ ਬੁਰੀ ਤਰ੍ਹਾਂ ਗੰਭੀਰ ਜ਼ਖਮੀ ਹੋ ਗਿਆ। ਦੋਵਾਂ ਵਹਾਨਾਂ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ।
ਰਾਜ ਮਾਰਗ ‘ਤੇ ਐਕਸੀਡੈਂਟ ਦੌਰਾਨ ਕੈਂਟਰ ਵਿੱਚ ਫਸੇ ਹੋਏ ਚਾਲਕ ਨੂੰ ਬਾਹਰ ਕੱਢਦੇ ਹੋਏ ਲੋਕ। ਤਸਵੀਰ : ਨਿਰਮਲਜੀਤ ਸਿੰਘ ਚਾਹਲ
03-08-2026