06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸ਼ੂਗਰ ਮਿੱਲ ਮੁਲਾਜ਼ਮ ਯੂਨੀਅਨ ਨਵਾਂਸ਼ਹਿਰ ਵਲੋਂ ਮੈਨੇਜਰ ਗੰਨਾ ਮਿੱਲ ਨੂੰ ਮੰਗ ਪੱਤਰ

ਨਵਾਂਸ਼ਹਿਰ, 5 ਅਗਸਤ (ਜਸਬੀਰ ਸਿੰਘ ਨੂਰਪੁਰ)- ਦੁਆਬਾ ਸਹਿਕਾਰੀ ਸ਼ੂਗਰ ਮੁਲਾਜ਼ਮ ਯੂਨੀਅਨ ਵਲੋਂ ਪ੍ਰਧਾਨ ਬਲਜੀਤ ਸਿੰਘ ਅਤੇ ਅਮਰਜੀਤ ਸਿੰਘ ਕਰਨਾਣਾ ਮੀਡੀਆ ਇੰਚਾਰਜ ਦੀ ਅਗਵਾਈ ਹੇਠ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨੂੰ ਭੱਖਦੀਆਂ ਮੰਗਾਂ ਵਾਲਾ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇ ‘ਤੇ ਰੱਖੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਹਰੇਕ ਸਾਲ ਵਾਧਾ ਕਰਨ, ਠੇਕੇ ‘ਤੇ ਰੱਖੇ ਹੋਏ ਮੁਲਾਜ਼ਮਾਂ ਨੂੰ ਦੋ ਛੁੱਟੀਆਂ ਦੇਣ, ਡੈਥ ਕੇਸ ‘ਚ ਕੰਮ ਕਰਦੇ ਮੁਲਾਜ਼ਮਾਂ ਦੀ ਸੁਰੱਖਿਆ ਪਹਿਲ ਦੇ ਆਧਾਰ ‘ਤੇ ਯਕੀਨੀ ਬਣਾਉਣ, ਮਿੱਲ ਵਿਚ ਕੰਮ ਕਰਦੇ ਸਮੇਂ ਸੱਟ ਲੱਗਣ ਕਾਰਨ ਮੈਡੀਕਲ ਸਹਾਇਤਾ ਦੇਣ, ਮਿੱਲ ਦੇ ਕਵਾਟਰਾਂ ਦੀ ਮੁਰੰਮਤ ਜਲਦੀ ਕਾਰਵਾਉਣ ਆਦਿ ਮੰਗਾਂ ਸ਼ਾਮਲ ਸਨ।

ਅਜੀਤ ਡੈਸਕ 06-08-2026
ਨਵਾਂਸ਼ਹਿਰ, 5 ਅਗਸਤ (ਜਸਬੀਰ ਸਿੰਘ ਨੂਰਪੁਰ)- ਦੁਆਬਾ ਸਹਿਕਾਰੀ ਸ਼ੂਗਰ ਮੁਲਾਜ਼ਮ ਯੂਨੀਅਨ ਵਲੋਂ ਪ੍ਰਧਾਨ ਬਲਜੀਤ ਸਿੰਘ ਅਤੇ ਅਮਰਜੀਤ ਸਿੰਘ ਕਰਨਾਣਾ ਮੀਡੀਆ ਇੰਚਾਰਜ ਦੀ ਅਗਵਾਈ ਹੇਠ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨੂੰ ਭੱਖਦੀਆਂ ਮੰਗਾਂ ਵਾਲਾ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇ ‘ਤੇ ਰੱਖੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਹਰੇਕ ਸਾਲ ਵਾਧਾ ਕਰਨ, ਠੇਕੇ ‘ਤੇ ਰੱਖੇ ਹੋਏ ਮੁਲਾਜ਼ਮਾਂ ਨੂੰ ਦੋ ਛੁੱਟੀਆਂ ਦੇਣ, ਡੈਥ ਕੇਸ ‘ਚ ਕੰਮ ਕਰਦੇ ਮੁਲਾਜ਼ਮਾਂ ਦੀ ਸੁਰੱਖਿਆ ਪਹਿਲ ਦੇ ਆਧਾਰ ‘ਤੇ ਯਕੀਨੀ ਬਣਾਉਣ, ਮਿੱਲ ਵਿਚ ਕੰਮ ਕਰਦੇ ਸਮੇਂ ਸੱਟ ਲੱਗਣ ਕਾਰਨ ਮੈਡੀਕਲ ਸਹਾਇਤਾ ਦੇਣ, ਮਿੱਲ ਦੇ ਕਵਾਟਰਾਂ ਦੀ ਮੁਰੰਮਤ ਜਲਦੀ ਕਾਰਵਾਉਣ ਆਦਿ ਮੰਗਾਂ ਸ਼ਾਮਲ ਸਨ। ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਹੋਰਾਂ ਵਿਸ਼ਵਾਸ ਦਿਵਾਇਆ ਕਿ ਜੋ ਮੰਗਾਂ ਮੇਰੇ ਆਧਿਕਾਰ ਖੇਤਰ ਵਿਚ ਆਉਣਗੀਆਂ ਉਨ੍ਹਾਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਅਤੇ ਬਾਕੀ ਮੰਗਾਂ ਉਚ ਅਧਿਕਾਰੀਆਂ ਨੂੰ ਭੇਜ ਦਿਤੀਆਂ ਜਾਣਗੀਆਂ। ਇਸ ਮੌਕੇ ਪ੍ਰਧਾਨ ਬਲਜੀਤ ਸਿੰਘ, ਅਮਰਜੀਤ ਸਿੰਘ ਕਰਨਾਣਾ ਪ੍ਰੈਸ ਸਕੱਤਰ, ਸ਼ਾਮ ਲਾਲ, ਸ਼ਾਮ ਸੁੰਦਰ ਸੁਪਰਡੈਂਟ, ਮੇਹਰ ਦਾਸ ਇੰਸਪੈਕਟਰ, ਜੋਨ ਇੰਚਾਰਜ ਵਿਸ਼ਾਲ ਜੈਨ, ਇੰਚਾਰਜ ਗਗਨ, ਸੋਮਨਦੀਪ ਮਹਾਲੋਂ, ਸਤਨਾਮ ਸਿੰਘ ਗੁੱਲਪੁਰ, ਰਘੂ ਸ਼ਰਮਾ ਬਲਾਚੌਰ, ਰੁਪਿੰਦਰ ਸਿੰਘ ਜੱਬੋਵਾਲ, ਤਰਨ ਚੌਹਾਨ, ਜਸਦੀਪ ਸਿੰਘ, ਗਗਨਦੀਪ ਸਿੰਘ ਅਤੇ ਹੋਰ ਮਿੱਲ ਮੁਲਾਜ਼ਮ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਗਮਾ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਸਵਰਨਜੀਤ ਸਿੰਘ। ਆਦਰਸ਼ ਸਕੂਲ ਜੰਡਿਆਲਾ ਦਾ ਮਸਲਾ ਵਿਧਾਨ ਸਭਾ ’ਚ ਉਠਾਉਣ ’ਤ... ਅਗਲੀ ਖ਼ਬਰ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਨੇ ਵੰਡੇ ਨਿਯੁਕਤੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।