06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਕਿਰਤੀ ਕਿਸਾਨ ਯੂਨੀਅਨ ਇਲਾਕਾ ਬੰਗਾ ਦੀ ਚੋਣ ਹੋਈ

ਬੰਗਾ, 5 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)-ਇੱਥੇ ਕਿਰਤੀ ਕਿਸਾਨ ਯੂਨੀਅਨ ਇਲਾਕਾ ਬੰਗਾ ਦਾ ਇਜਲਾਸ ਹੋਇਆ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ 45 ਡੈਲੀਗੇਟ ਸ਼ਾਮਲ ਹੋਏ। ਇਜਲਾਸ ਦੀ ਕਾਰਵਾਈ ਚਲਾਉਂਣ ਲਈ ਚੁਣੇ ਗਏ ਪ੍ਰਧਾਨਗੀ ਮੰਡਲ ਵਿੱਚ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਕਸ਼ਮੀਰ ਸਿੰਘ ਮੱਲਪੁਰ ਅੜਕਾਂ, ਸੁੱਚਾ ਸਿੰਘ ਬੈਂਸ, ਕਸ਼ਮੀਰ ਸਿੰਘ ਕਾਹਮਾ ਆਦਿ ਆਗੂ ਸ਼ਾਮਲ ਹੋਏ।

ਅਜੀਤ ਡੈਸਕ 06-08-2026
ਬੰਗਾ, 5 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)-ਇੱਥੇ ਕਿਰਤੀ ਕਿਸਾਨ ਯੂਨੀਅਨ ਇਲਾਕਾ ਬੰਗਾ ਦਾ ਇਜਲਾਸ ਹੋਇਆ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ 45 ਡੈਲੀਗੇਟ ਸ਼ਾਮਲ ਹੋਏ। ਇਜਲਾਸ ਦੀ ਕਾਰਵਾਈ ਚਲਾਉਂਣ ਲਈ ਚੁਣੇ ਗਏ ਪ੍ਰਧਾਨਗੀ ਮੰਡਲ ਵਿੱਚ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਕਸ਼ਮੀਰ ਸਿੰਘ ਮੱਲਪੁਰ ਅੜਕਾਂ, ਸੁੱਚਾ ਸਿੰਘ ਬੈਂਸ, ਕਸ਼ਮੀਰ ਸਿੰਘ ਕਾਹਮਾ ਆਦਿ ਆਗੂ ਸ਼ਾਮਲ ਹੋਏ। ਸਕੱਤਰ ਸੋਹਣ ਸਿੰਘ ਅਟਵਾਲ ਨੇ ਪਿੱਛਲੇ ਸਾਲ ਦੀਆਂ ਸਰਗਰਮੀਆਂ ਦੀ ਰਿਪੋਰਟ ਪੜ੍ਹਕੇ ਸੁਣਾਈ। ਪਿਛਲੇ ਸਾਲ ਦੀਆਂ ਪ੍ਰਾਪਤੀਆਂ ਦਾ ਵੇਰਵਾ ਵੀ ਦੱਸਿਆ। ਨਾਲ ਹੀ ਰਹਿ ਗਈਆਂ ਤਰੁੱਟੀਆਂ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਸਵਰਨ ਸਿੰਘ ਨੰਬਰਦਾਰ ਕਾਹਮਾ, ਜਰਨੈਲ ਸਿੰਘ ਸਾਬਕਾ ਪ੍ਰਧਾਨ ਕਾਹਮਾ ਅਤੇ ਜਸਵੀਰ ਸਿੰਘ ਮੰਗੂਵਾਲ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਸੁਰਿੰਦਰ ਸਿੰਘ ਬੈਂਸ ਹੋਰਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਹੱਲ ਕਰਾਉਂਣ ਲਈ ਇੱਕ ਤੱਕੜੀ ਕਿਸਾਨ ਜਥੇਬੰਦੀ ਦੀ ਲੋੜ ਹੈ। ਇਸ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਇਲਾਕਾ ਕਮੇਟੀ ਬੰਗਾ ਦੀ ਚੋਣ ਕੀਤੀ ਗਈ ਜਿਸ ਵਿੱਚ ਗੁਰਦੇਵ ਸਿੰਘ ਚੌਹੜ ਸੁੱਜੋਂ ਪ੍ਰਧਾਨ, ਕਸ਼ਮੀਰ ਸਿੰਘ ਮੱਲਪੁਰ ਅੜਕਾਂ ਮੀਤ ਪ੍ਰਧਾਨ, ਜਸਵੀਰ ਸਿੰਘ ਮੰਗੂਵਾਲ ਸਕੱਤਰ, ਬਲਜਿੰਦਰ ਸਿੰਘ ਮੂਸਾਪੁਰ ਵਿੱਤ ਸਕੱਤਰ, ਜਰਨੈਲ ਸਿੰਘ ਕਾਹਮਾ, ਜਸਜਿੰਦਰ ਸਿੰਘ ਮਾਹਲ, ਸੁੱਚਾ ਸਿੰਘ ਬੈਂਸ, ਨਿਰਮਲ ਸਿੰਘ ਮੱਲਪੁਰ ਅੜਕਾਂ, ਸੋਹਣ ਸਿੰਘ ਅਟਵਾਲ ਰਸੂਲਪੁਰ, ਮਲਕੀਤ ਸਿੰਘ ਪੱਲੀ ਉੱਚੀ ਅਤੇ ਰਘਵੀਰ ਸਿੰਘ ਸੁੱਜੋਂ ਮੈਂਬਰ ਚੁਣੇ ਗਏ ਜਿਸ ਨੂੰ ਸਾਰੇ ਸਾਥੀਆਂ ਵਲੋਂ ਨਾਹਰੇ ਲਾ ਕੇ ਪ੍ਰਵਾਨਗੀ ਦਿੱਤੀ ਗਈ। ਸਟੇਜ ਦੀ ਕਾਰਵਾਈ ਤਰਸੇਮ ਸਿੰਘ ਬੈਂਸ ਜ਼ਿਲ੍ਹਾ ਸਕੱਤਰ ਕਿਰਤੀ ਕਿਸਾਨ ਜੂਨੀਅਨ ਵਲੋਂ ਨਿਭਾਈ ਗਈ।
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਰੈੱਡ ਰਿਬਨ ਕਲੱਬ ਗਤੀਵਿਧੀਆਂ ’ਚ ਸਾਈਂ ਕਾਲਜ ਆਫ ਐਜੂਕੇਸ਼ਨ ਜਾਡਲਾ ਦਾ ਸ਼ਾਨ... ਅਗਲੀ ਖ਼ਬਰ ਮਾਈਂਡ ਐਂਡ ਸੋਲ ਹਸਪਤਾਲ ਬੰਗਾ ਦਾ ਵਿਧਾਇਕ ਡਾ. ਸੁੱਖੀ ਨੇ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।