10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਰਿਵਾਰਵਾਦ ਦੇ ਵਿਰੋਧੀ ਬਿਆਨ ਨੇ ਵਰਕਰਾਂ ਆਗੂਆਂ ’ਚ ਖੁਸ਼ੀ ਤੇ ਜੋਸ਼ ਭਰਿਆ - ਰਜਨੀ ਕੰਡਾ, ਚੇਤ ਰਾਮ ਰਤਨ

ਨਵਾਂਸਹਿਰ, 9 ਅਗਸਤ (ਜਸਬੀਰ ਸਿੰਘ ਨੂਰਪੁਰ) - ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜੋਸ਼ੀਲੇ ਅੰਦਾਜ਼ ਵਿੱਚ ਪਰਿਵਾਰਵਾਦ ਖ਼ਿਲਾਫ਼ ਬਲਾਚੌਰ ਕਾਂਗਰਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਿਕਟਾਂ ਉਨ੍ਹਾਂ ਲੋਕਾਂ ਨੂੰ ਨਹੀਂ ਮਿਲਣੀਆਂ ਚਾਹੀਦੀਆਂ ਜੋ ਇਹ ਸੋਚ ਰੱਖਦੇ ਹਨ-ਮੇਰਾ ਦਾਦਾ, ਮੇਰਾ ਪਿਉ, ਮੇਰੀ ਮਾਂ ਤੇ ਹੁਣ ਮੇਰੀ ਵਾਰੀ। ਭਾਸ਼ਣ ’ਤੇ ਸਮਰਥਕਾਂ ਵੱਲੋਂ ਤਾਲੀਆਂ ਵੀ ਵੱਜੀਆਂ ਜੋਸ਼ ਭਰਿਆ ਗਿਆ।

ਮੈਡਮ ਰਜਨੀ ਕੰਡਾ, ਚੇਤ ਰਾਮ ਰਤਨ 10-08-2026
ਨਵਾਂਸਹਿਰ, 9 ਅਗਸਤ (ਜਸਬੀਰ ਸਿੰਘ ਨੂਰਪੁਰ) - ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜੋਸ਼ੀਲੇ ਅੰਦਾਜ਼ ਵਿੱਚ ਪਰਿਵਾਰਵਾਦ ਖ਼ਿਲਾਫ਼ ਬਲਾਚੌਰ ਕਾਂਗਰਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਿਕਟਾਂ ਉਨ੍ਹਾਂ ਲੋਕਾਂ ਨੂੰ ਨਹੀਂ ਮਿਲਣੀਆਂ ਚਾਹੀਦੀਆਂ ਜੋ ਇਹ ਸੋਚ ਰੱਖਦੇ ਹਨ-ਮੇਰਾ ਦਾਦਾ, ਮੇਰਾ ਪਿਉ, ਮੇਰੀ ਮਾਂ ਤੇ ਹੁਣ ਮੇਰੀ ਵਾਰੀ। ਭਾਸ਼ਣ ’ਤੇ ਸਮਰਥਕਾਂ ਵੱਲੋਂ ਤਾਲੀਆਂ ਵੀ ਵੱਜੀਆਂ ਜੋਸ਼ ਭਰਿਆ ਗਿਆ। ਭਾਜਪਾ ਜ਼ਿਲ੍ਹਾ ਸੈਕਟਰੀ ਮੈਡਮ ਰਜਨੀ ਕੰਡਾ ਤੇ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਚੇਤ ਰਾਮ ਰਤਨ ਨੇ ਕਿਹਾ ਕਿ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਪਰਿਵਾਰਵਾਦ ਬਿਆਨ ’ਤੇ ਕਾਇਮ ਰਹਿਣ ਤੇ ਕਾਂਗਰਸ ਦੇ ਟਕਸਾਲੀ ਆਗੂ ਜੋ ਨਿਰਾਸ਼ ਹੋ ਕੇ ਘਰਾਂ ਨੂੰ ਗਏ ਤੇ ਪਰਿਵਾਰਵਾਦ ਤੋਂ ਦੁਖੀ ਵਰਕਰਾਂ ਵਿੱਚ ਖੁਸ਼ੀ ਅਤੇ ਜੋਸ਼ ਭਰਿਆ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਰਾਸ਼ਟਰੀ ਰਾਜਨੀਤੀ ’ਤੇ ਦਹਾਕਿਆਂ ਤੋਂ ਗਾਂਧੀ ਪਰਿਵਾਰ ਦੀ ਕੇਂਦਰੀ ਭੂਮਿਕਾ ਰਹੀ ਹੈ, ਉਸੇ ਪਾਰਟੀ ਦੇ ਪੰਜਾਬ ਪ੍ਰਧਾਨ ਵੱਲੋਂ ਪਰਿਵਾਰਵਾਦ ਖ਼ਤਮ ਕਰਨ ਦੀ ਗੱਲ ਕਰਨਾ ਆਪਣੇ ਆਪ ਵਿੱਚ ਇੱਕ ਵੱਡੀ ਸਿਆਸੀ ਵਿਰੋਧਤਾ ਨਹੀਂ ਤਾਂ ਹੋਰ ਕੀ ਹੈ। ਭਾਜਪਾ ਆਗੂਆਂ ਮੈਡਮ ਕੰਡਾ ਤੇ ਜ਼ਿਲ੍ਹਾ ਪ੍ਰਧਾਨ ਰਤਨ ਨੇ ਕਿਹਾ ਕਿ ਪਰਿਵਾਰਵਾਦ ਦੇ ਵਿਰੋਧ ਦੀ ਗੱਲ ਸਿਰਫ਼ ਭਾਸ਼ਣਾਂ ਤੱਕ ਸੀਮਿਤ ਨਾ ਰਹੇ, ਸਗੋਂ ਉਸ ’ਤੇ ਅਮਲ ਪਾਰਟੀ ਦੇ ਅੰਦਰ ਵੀ ਨਜ਼ਰ ਲਿਆਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਦੇਸ਼ ਵਿਆਪੀ ਜੇਲ੍ਹ ਭਰੋ ਅੰਦੋਲਨ ਨੂੰ ਕਾਮਯਾਬ ਕਰਨ ਦਾ ਮਹਾਂ ਸਿੰਘ ਰੌੜੀ ਵਲੋਂ ਸੱਦਾ ਅਗਲੀ ਖ਼ਬਰ ਹਰ ਘਰ ਤਿਰੰਗਾ-ਹਰ ਦਿਲ ਵਿਚ ਦੇਸ਼ ਭਗਤੀ ਮੁਹਿੰਮ ਸਬੰਧੀ ਹੋਈ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।