13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਰਾਹੁਲ ਚੌਧਰੀ ਥੋਪੀਆ ਪਦਉੱਨਤ ਹੋ ਕੇ ਬਣੇ ਏ. ਐਸ. ਆਈ

ਬਲਾਚੌਰ, 12 ਅਗਸਤ (ਨਰੇਸ਼ ਧੌਲ) - ਪੁਲਿਸ ਵਿਭਾਗ ਵਿੱਚ ਆਪਣੀ ਮਿਹਨਤ, ਇਮਾਨਦਾਰੀ, ਲਗਨ ਅਤੇ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਪਿੰਡ ਥੋਪੀਆ ਦੇ ਰਹਿਣ ਵਾਲੇ ਰਾਹੁਲ ਚੌਧਰੀ ਪੁੱਤਰ ਚੌਧਰੀ ਯਸ਼ ਪਾਲ ਮਾਸਟਰ ਨੂੰ ਤਰੱਕੀ ਮਿਲਣ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਰਾਹੁਲ ਚੌਧਰੀ ਨੇ ਪੁਲਿਸ ਵਿਭਾਗ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦਿਆਂ ਹੋਇਆਂ ਆਪਣੀ ਵੱਖਰੀ ਪਛਾਣ ਬਣਾਈ ਹੈ ਵਿਭਾਗ ਵਿੱਚ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਵਧੀਆ ਕਾਰਗੁਜ਼ਾਰੀ ਅਤੇ ਡਿਊਟੀ ਪ੍ਰਤੀ ਸਮਰਪਣ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨੂੰ ਏ.

ਅਜੀਤ ਡੈਸਕ 13-08-2026
ਬਲਾਚੌਰ, 12 ਅਗਸਤ (ਨਰੇਸ਼ ਧੌਲ) - ਪੁਲਿਸ ਵਿਭਾਗ ਵਿੱਚ ਆਪਣੀ ਮਿਹਨਤ, ਇਮਾਨਦਾਰੀ, ਲਗਨ ਅਤੇ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਪਿੰਡ ਥੋਪੀਆ ਦੇ ਰਹਿਣ ਵਾਲੇ ਰਾਹੁਲ ਚੌਧਰੀ ਪੁੱਤਰ ਚੌਧਰੀ ਯਸ਼ ਪਾਲ ਮਾਸਟਰ ਨੂੰ ਤਰੱਕੀ ਮਿਲਣ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਰਾਹੁਲ ਚੌਧਰੀ ਨੇ ਪੁਲਿਸ ਵਿਭਾਗ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦਿਆਂ ਹੋਇਆਂ ਆਪਣੀ ਵੱਖਰੀ ਪਛਾਣ ਬਣਾਈ ਹੈ ਵਿਭਾਗ ਵਿੱਚ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਵਧੀਆ ਕਾਰਗੁਜ਼ਾਰੀ ਅਤੇ ਡਿਊਟੀ ਪ੍ਰਤੀ ਸਮਰਪਣ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨੂੰ ਏ. ਐਸ. ਆਈ ਦੇ ਅਹੁਦੇ ’ਤੇ ਤਰੱਕੀ ਮਿਲਣ ਉਪਰੰਤ ਡੀ. ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ, ਐਸ. ਐਚ. ਓ ਸਦਰ ਬਲਾਚੌਰ ਰੁਬਨੀਵ ਸਿੰਘ ਬਾਜਵਾ ਅਤੇ ਐਸ. ਐਚ. ਓ ਬਲਾਚੌਰ ਥਾਣਾ ਸਦਰ ਰਾਜ ਪਰਵਿੰਦਰ ਕੌਰ ਵੱਲੋਂ ਸਟਾਰ ਲਗਾ ਕੇ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ। ਇਸ ਪ੍ਰਾਪਤੀ ਨੂੰ ਪਰਿਵਾਰ ਲਈ ਹੀ ਨਹੀਂ, ਸਗੋਂ ਪਿੰਡ ਅਤੇ ਸਮੁੱਚੇ ਇਲਾਕੇ ਲਈ ਵੀ ਮਾਣ ਵਾਲਾ ਪਲ ਮੰਨਿਆ ਜਾ ਰਿਹਾ ਹੈ। ਪਦਉੱਨਤ ਹੋਏ ਰਾਹੁਲ ਚੌਧਰੀ ਨੇ ਕਿਹਾ ਕਿ ਮੈਂ ਪਹਿਲਾਂ ਵਾਂਗ ਹੀ ਪੁਲਿਸ ਵਿਭਾਗ ਨੂੰ ਪੂਰੀ ਤਰਾਂ ਸਮਰਪਿਤ ਹੋ ਕੇ ਆਪਣੀਆਂ ਸੇਵਾਵਾਂ ਨਿਭਾਉਂਦਾ ਰਹਾਂਗਾ।
ਪਿਛਲੀ ਖ਼ਬਰ ਕਥਿਤ ਦੋਸ਼ੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ ਚੌਧਰੀ ਵਰਿੰਦਰ ਕੁਮਾਰ। ਸਦਰ ਥਾਣਾ ਨਵਾਂਸ਼ਹਿਰ ਦੀ ਪੁਲਿਸ ਨੇ 10 ਗ... ਅਗਲੀ ਖ਼ਬਰ ਸੱਭਿਆਚਾਰਕ ਮੇਲੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਰੱਖਦੇ ਹਨ - ਸਰਹਾਲ, ਢੰਡਾ, ਜਥੇ. ਝਿੰਗੜ ਝਿੰਗੜਾਂ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।