ਬਰਸਾਤੀ ਚੋਅ ’ਚ ਫਸੇ ਵਾਹਨ, ਕਈ ਘੰਟੇ ਰਿਹਾ ਟ੍ਰੈਫਿਕ ਜਾਮ
ਰੱਤੇਵਾਲ, 20 ਅਗਸਤ (ਅਸ਼ੋਕ ਕੁਮਾਰ ਲੀਲ) - ਪਿੰਡ ਰੱਤੇਵਾਲ ਵਿਖੇ ਬਰਸਾਤੀ ਚੋਅ ਵਿੱਚ ਅਚਾਨਕ ਤੇਜ਼ ਪਾਣੀ ਦਾ ਵਹਾਅ ਆ ਗਿਆ। ਪਿੰਡ ਰੱਤੇਵਾਲ ਵਿੱਚ ਦਰਮਿਆਨੀ ਬਾਰਸ਼ ਪਈ ਪਰ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਰੱਤੇਵਾਲ ਦੀ ਬਰਸਾਤੀ ਖੱਡ ਵਿੱਚ ਪਾਣੀ ਬਹੁਤ ਤੇਜ਼ੀ ਨਾਲ ਆ ਗਿਆ ਜਿਸ ਕਾਰਨ ਕਈ ਘੰਟਿਆਂ ਤੱਕ ਪਾਣੀ ਤੇਜ਼ੀ ਨਾਲ ਚੱਲਦਾ ਰਿਹਾ ਤੇ ਇਥੇ ਕਾਫੀ ਲੰਮਾ ਟ੍ਰੈਫਿਕ ਜਾਮ ਲੱਗ ਗਿਆ।
ਅਜੀਤ ਡੈਸਕ
21-08-2026