21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੰਧਵਾਂ ਵਿਖੇ ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਨਮ ਦਿਨ ਬੂਟੇ ਵੰਡ ਕੇ ਮਨਾਇਆ

ਕਟਾਰੀਆਂ, 20 ਅਗਸਤ (ਪ੍ਰੇਮੀ ਸੰਧਵਾਂ) - ਸੱਚ ਦੀ ਆਵਾਜ਼ ਨੂੰ ਹਮੇਸ਼ਾ ਹੀ ਆਪਣੀ ਨਿਡਰ ਸੋਚ ਨਾਲ ਦੁਨੀਆ ਦੀ ਕਚਹਿਰੀ ਵਿੱਚ ਪ੍ਰਮੁੱਖਤਾ ਨਾਲ ਉਭਾਰਨ ਵਾਲੀ ਮਾਣਮੱਤੀ ਸਖ਼ਸ਼ੀਅਤ ਤੇ ਰੋਜ਼ਾਨਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਨਮ ਦਿਨ ਪਿੰਡ ਸੰਧਵਾਂ ਵਿਖੇ ‘ਅਜੀਤ’ ਦੇ ਪਾਠਕਾਂ ਵਲੋਂ ਲੋਕਾਂ ਨੂੰ ਫਲਦਾਰ ਬੂਟੇ ਵੰਡ ਦੇ ਮਨਾਇਆ ਗਿਆ।

ਅਜੀਤ ਡੈਸਕ 21-08-2026
ਕਟਾਰੀਆਂ, 20 ਅਗਸਤ (ਪ੍ਰੇਮੀ ਸੰਧਵਾਂ) - ਸੱਚ ਦੀ ਆਵਾਜ਼ ਨੂੰ ਹਮੇਸ਼ਾ ਹੀ ਆਪਣੀ ਨਿਡਰ ਸੋਚ ਨਾਲ ਦੁਨੀਆ ਦੀ ਕਚਹਿਰੀ ਵਿੱਚ ਪ੍ਰਮੁੱਖਤਾ ਨਾਲ ਉਭਾਰਨ ਵਾਲੀ ਮਾਣਮੱਤੀ ਸਖ਼ਸ਼ੀਅਤ ਤੇ ਰੋਜ਼ਾਨਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਨਮ ਦਿਨ ਪਿੰਡ ਸੰਧਵਾਂ ਵਿਖੇ ‘ਅਜੀਤ’ ਦੇ ਪਾਠਕਾਂ ਵਲੋਂ ਲੋਕਾਂ ਨੂੰ ਫਲਦਾਰ ਬੂਟੇ ਵੰਡ ਦੇ ਮਨਾਇਆ ਗਿਆ। ਵੱਖ-ਵੱਖ ਸ਼ਖਸੀਅਤਾਂ ਨੇ ਡਾ. ਹਮਦਰਦ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਪ੍ਰਮਾਤਮਾ ਡਾ. ਹਮਦਰਦ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਦੀਆਂ ਉਮਰਾਂ ਲੰਮੀਆਂ ਕਰੇ। ਇਸ ਮੌਕੇ ਜੀਤ ਸਿੰਘ ਸੰਧੂ, ਅਮਨਦੀਪ ਸਿੰਘ ਦੀਪਾ, ਜ਼ਿੰਦਰ ਸਿੰਘ ਸੰਧੂ, ਸ਼ਿੰਦਾ ਕਟਾਰੀਆਂ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਫ ਵਾਤਾਵਰਨ ਲਈ ਡਾ. ਹਮਦਰਦ ਦੀ ਦੂਰ ਅੰਦੇਸ਼ੀ ਸੋਚ ’ਤੇ ਚੱਲਣ ਦੀ ਲੋੜ - ਜਥੇ. ਮੱਲ੍ਹਾ ਅਗਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਸੰਬੰਧੀ ਨਵਾਂਗਰਾਂ ਵਿਖੇ ਵਾਤਾਵਰਨ ਪ੍ਰੇਮੀਆਂ ਨੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।