28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਗੁਰਦੇਵ ਸਿੰਘ ਮੱਲ੍ਹਾ ਬੇਦੀਆਂ, ਦਿਨੇਸ਼ ਕੁਮਾਰ ਮਿੱਤਲ, ਪਵਨ ਕੁਮਾਰ ਰੱਤੂ

ਔੜ/ਝਿੰਗੜਾਂ, 27 ਅਗਸਤ (ਕੁਲਦੀਪ ਸਿੰਘ ਝਿੰਗੜ) - ਭਾਰਤੀ ਜਨਤਾ ਪਾਰਟੀ ਦੇ ਐਸ. ਸੀ.

ਅਜੀਤ ਡੈਸਕ 28-08-2026
ਔੜ/ਝਿੰਗੜਾਂ, 27 ਅਗਸਤ (ਕੁਲਦੀਪ ਸਿੰਘ ਝਿੰਗੜ) - ਭਾਰਤੀ ਜਨਤਾ ਪਾਰਟੀ ਦੇ ਐਸ. ਸੀ. ਮੋਰਚਾ ਪੰਜਾਬ ਪ੍ਰਧਾਨ ਸੀਤਲ ਅੰਗੂਰਾਲ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਵਿਸ਼ਾਲ ਸ਼ਰਮਾ, ਮੰਡਲ ਪ੍ਰਧਾਨ ਰਾਮਾਨੰਦ ਭਨੋਟ ਔੜ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਐਸ. ਸੀ. ਮੋਰਚਾ ਸ਼ਹੀਦ ਭਗਤ ਸਿੰਘ ਨਗਰ ਚੇਤ ਰਾਮ ਰਤਨ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਭਾਜਪਾ ਲਈ ਸਰਗਰਮੀ ਨਾਲ ਮੋਰਚੇ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਵਾਲੇ ਮਿਹਨਤੀ ਪਿੰਡ ਮੱਲ੍ਹਾ ਬੇਦੀਆਂ ਦੇ ਗੁਰਦੇਵ ਸਿੰਘ ਮੱਲ੍ਹਾ ਬੇਦੀਆਂ ਸਾਬਕਾ ਮੈਂਬਰ ਪੰਚਾਇਤ ਨੂੰ ਮੰਡਲ ਔੜ ਪ੍ਰਧਾਨ ਤੇ ਨਵੀਂ ਅਬਾਦੀ ਦੇ ਦਿਨੇਸ਼ ਕੁਮਾਰ ਮਿੱਤਲ ਨਵਾਂਸ਼ਹਿਰ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਪਵਨ ਕੁਮਾਰ ਰੱਤੂ ਨੂੰ ਪ੍ਰਚਾਰ ਸਕੱਤਰ ਲਾਇਆ ਗਿਆ। ਨਵ-ਨਿਯੁਕਤ ਪ੍ਰਧਾਨ ਗੁਰਦੇਵ ਸਿੰਘ ਤੇ ਪ੍ਰਧਾਨ ਮਿੱਤਲ ਅਤੇ ਸਕੱਤਰ ਰੱਤੂ ਨੇ ਭਾਜਪਾ ਹਾਈਕਮਾਂਡ ਦਾ ਤਹਿਤ ਦਿਲੋਂ ਧੰਨਵਾਦ ਕੀਤਾ। ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ ਚੇਤ ਰਾਮ ਰਤਨ ਨੇ ਕਿਹਾ ਕਿ 2027 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਐਸ. ਸੀ. ਮੋਰਚਾ ਪੰਜਾਬ ਪ੍ਰਧਾਨ ਸੀਤਲ ਅੰਗੂਰਾਲ ਦੀ ਅਗਵਾਈ ਹੇਠ ਡਬਲ ਇੰਜਣ ਸਰਕਾਰ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਜਾਵੇਗੀ। ਜ਼ਿਲ੍ਹਾ ਕਾਰਜਕਾਰੀ ਕਮੇਟੀ ਗੁਰਮੇਲ ਸਿੰਘ ਬਕਾਪੁਰ, ਹਰੀਸ਼ ਜੰਜੂਆ ਨਵੀ ਅਬਾਦੀ, ਬੂਟਾ ਸਿੰਘ ਖਾਲਸਾ ਤੇ ਰਾਮ ਲੁਭਾਇਆ ਨਵਾਂਸ਼ਹਿਰ ਨੂੰ ਜ਼ਿਲ੍ਹਾ ਕਮੇਟੀ ਵਿੱਚ ਮੁੱਖ ਸਲਾਹਕਾਰ ਬਣਾਇਆ ਗਿਆ।
ਪਿਛਲੀ ਖ਼ਬਰ ਬੰਤਾ ਰਾਮ ਘੇੜਾ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਦੇ ਪ੍ਰਬੰਧ ਮੁਕੰਮਲ- ਸੰਤ ਸੁਰਿੰਦਰ ਦਾਸ, ਮਾਨ ਅਗਲੀ ਖ਼ਬਰ ਸਕੋਹਪੁਰ ’ਚ ‘ਮੁੱਖ ਮੰਤਰੀ ਖੇਡ ਮੈਦਾਨ’ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।