04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਰੈਲ ਮਾਜਰਾ ਵਿਖੇ ਸਾਲਾਨਾ ਛਿੰਝ ਮੇਲਾ ਕੱਲ੍ਹ

ਕਾਠਗੜ੍ਹ, 3 ਸਤੰਬਰ (ਕਲੇਰ)-ਪਿੰਡ ਰੈਲ ਮਾਜਰਾ ਵਿਖੇ ਗੁੱਗਾ ਜਾਹਰ ਪੀਰ ਦੀ ਪਿੰਡ ਦੇ ਮਾਲ-ਪਸ਼ੂ ਸਮੇਤ ਸਮੁੱਚੀ ਸੁੱਖ-ਸ਼ਾਂਤੀ ਲਈ ਆਉਂਦੀ 5 ਸਤੰਬਰ ਨੂੰ ਗੁੱਗਾ ਨੌਮੀ ਵਾਲੇ ਦਿਨ ਸਾਲਾਨਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਸਰਪੰਚ ਸਿਕੰਦਰ ਸਿੰਘ ਲਾਦੀ ਨੇ ਦੱਸਿਆ ਕਿ ਇਹ ਮੇਲਾ ਗ੍ਰਾਮ ਪੰਚਾਇਤ, ਸਮੂਹ ਛਿੰਝ ਕਮੇਟੀ ਤੇ ਵਿਦੇਸ਼ਾਂ ਵਿਚ ਵੱਸਦੇ ਐੱਨ.

ਸਰਪੰਚ ਸਿਕੰਦਰ ਸਿੰਘ ਲਾਦੀ 04-09-2026
ਕਾਠਗੜ੍ਹ, 3 ਸਤੰਬਰ (ਕਲੇਰ)-ਪਿੰਡ ਰੈਲ ਮਾਜਰਾ ਵਿਖੇ ਗੁੱਗਾ ਜਾਹਰ ਪੀਰ ਦੀ ਪਿੰਡ ਦੇ ਮਾਲ-ਪਸ਼ੂ ਸਮੇਤ ਸਮੁੱਚੀ ਸੁੱਖ-ਸ਼ਾਂਤੀ ਲਈ ਆਉਂਦੀ 5 ਸਤੰਬਰ ਨੂੰ ਗੁੱਗਾ ਨੌਮੀ ਵਾਲੇ ਦਿਨ ਸਾਲਾਨਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਸਰਪੰਚ ਸਿਕੰਦਰ ਸਿੰਘ ਲਾਦੀ ਨੇ ਦੱਸਿਆ ਕਿ ਇਹ ਮੇਲਾ ਗ੍ਰਾਮ ਪੰਚਾਇਤ, ਸਮੂਹ ਛਿੰਝ ਕਮੇਟੀ ਤੇ ਵਿਦੇਸ਼ਾਂ ਵਿਚ ਵੱਸਦੇ ਐੱਨ. ਆਰ. ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਹੋਣ ਵਾਲੇ ਕੁਸ਼ਤੀ ਮੁਕਾਬਲਿਆਂ ਵਿਚ ਜੇਤੂ ਪਹਿਲਵਾਨਾਂ ਲਈ ਪਟਕੇ ਦੀ ਪਹਿਲੀ ਕੁਸ਼ਤੀ ਦਾ ਵਿਸ਼ੇਸ਼ ਇਨਾਮ 31,000 ਰੁਪਏ ਤੇ ਦੂਸਰੀ ਕੁਸ਼ਤੀ ਦਾ ਇਨਾਮ 21,000 ਰੁਪਏ ਹੋਵੇਗਾ। ਛਿੰਝ ਮੇਲੇ ਵਿਚ ਇਸ ਵਾਰ ਵਿਸ਼ੇਸ਼ ਖਿੱਚ ਦਾ ਕੇਂਦਰ ਭਾਰਤ ਕੇਸਰੀ ਪਹਿਲਵਾਨ ਪਰਮਿੰਦਰ ਡੂਮਛੇੜੀ ਦਾ ਹੋਣਹਾਰ ਸਪੁੱਤਰ ਜੀਤ ਸਿਮਰਤ ਸਿੰਘ ਡੂਮਛੇੜੀ ਹੋਵੇਗਾ, ਜੋ ਅਖਾੜੇ ਵਿਚ ਉਤਰ ਕੇ ਆਪਣੇ ਕੁਸ਼ਤੀ ਦੇ ਸ਼ਾਨਦਾਰ ਜੌਹਰ ਵਿਖਾਏਗਾ।
ਪਿਛਲੀ ਖ਼ਬਰ ਕੱਲ੍ਹ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਸੂਬਾ ਪੱਧਰੀ ‘ਕਾਲਾ ਦਿਵਸ’ ਮਨਾਉਣਗੇ ਏਡਿਡ ਅਧਿਆਪਕ ਅਗਲੀ ਖ਼ਬਰ ਕਿਸ਼ਨਪੁਰ ’ਚ ਭਲਕੇ ਹੋਣਗੇ ਪਹਿਲਵਾਨਾਂ ਦੇ ਭੇੜ-ਪਰਮਜੀਤ ਸਿੰਘ ਕਿਸ਼ਨਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।