ਆਪਣੇ ਕੋਚਾਂ ਨਾਲ ਲੜਕੀਆਂ ਦੀ ਜੇਤੂ ਕਬੱਡੀ ਟੀਮ ਤਗਮੇ ਦਿਖਾਉਂਦੀ ਹੋਈ। ਨਿਰਮਲ ਸਾਗਰ ਸਕੂਲ ਲਸਾੜਾ ਦੀਆਂ ਲੜਕੀਆਂ ਨੇ ਕਬੱਡੀ ’ਚ ਮਾਰੀਆਂ ਮੱਲਾਂ
ਉੜਾਪੜ/ਲਸਾੜਾ, 4 ਸਤੰਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਜ਼ਿਲ੍ਹਾ ਪੱਧਰੀ ਕਬੱਡੀ ਟੂਰਨਾਮੈਂਟ ਵਿਚ ਸਕੂਲ ਦੀਆਂ ਅੰਡਰ-14 ਤੇ ਅੰਡਰ-17 ਲੜਕੀਆਂ ਦੀਆਂ ਟੀਮਾਂ ਨੇ ਆਪਣੇ-ਆਪਣੇ ਵਰਗ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਜਿੱਤ ਦਾ ਪਰਚਮ ਲਹਿਰਾਇਆ।
ਅਜੀਤ ਡੈਸਕ
05-09-2026