07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੁਰਦੀਪ ਸਿੰਘ ਮੁਕੱਦਮ ਦਾ ਪਲੇਠਾ ਕਹਾਣੀ ਸੰਗ੍ਰਹਿ ‘ਗੁਲਾਮੀ’ ਲੋਕ ਅਰਪਣ

ਬੰਗਾ, 5 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਾਹਿਤਕ ਮੰਚ ਲਧਾਣਾ ਝਿੱਕਾ ਵਲੋਂ ਸਵ: ਸ. ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਲਧਾਣਾ ਝਿੱਕਾ ਵਿਖੇ ਪ੍ਰਸਿੱਧ ਨਾਵਲਕਾਰ ਗੁਰਦੀਪ ਸਿੰਘ ਮੁਕੱਦਮ ਦਾ ਪਲੇਠਾ ਕਹਾਣੀ ਸੰਗ੍ਰਹਿ ‘ਗੁਲਾਮੀ’ ਲੋਕ ਅਰਪਣ ਕੀਤਾ।

ਅਜੀਤ ਡੈਸਕ 06-09-2026
ਬੰਗਾ, 5 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਾਹਿਤਕ ਮੰਚ ਲਧਾਣਾ ਝਿੱਕਾ ਵਲੋਂ ਸਵ: ਸ. ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਲਧਾਣਾ ਝਿੱਕਾ ਵਿਖੇ ਪ੍ਰਸਿੱਧ ਨਾਵਲਕਾਰ ਗੁਰਦੀਪ ਸਿੰਘ ਮੁਕੱਦਮ ਦਾ ਪਲੇਠਾ ਕਹਾਣੀ ਸੰਗ੍ਰਹਿ ‘ਗੁਲਾਮੀ’ ਲੋਕ ਅਰਪਣ ਕੀਤਾ। ਸਮਾਗਮ ਦੀ ਸ਼ੁਰੂਆਤ ਵਿਚ ਸਾਹਿਤਕ ਮੰਚ ਦੇ ਉਪ ਪ੍ਰਧਾਨ ਗੁਰਦੀਪ ਸਿੰਘ ਸੈਣੀ ਵਲੋਂ ਸਮਾਗਮ ਵਿਚ ਪਹੁੰਚੀਆਂ ਸਾਹਿਤਕ ਸ਼ਖ਼ਸੀਅਤਾਂ ਤੇ ਸ਼ੁੱਭ ਚਿੰਤਕਾਂ ਦਾ ਸਵਾਗਤ ਕੀਤਾ। ਸ਼ੁਰੂ ਵਿਚ ਪ੍ਰਸਿੱਧ ਸਾਹਿਤਕਾਰ ਤੇ ਖੇਤੀ ਵਿਗਿਆਨੀ ਮਹਿੰਦਰ ਸਿੰਘ ਦੋਸਾਂਝ ਦੇ ਬੇਵਕਤੇ ਅਕਾਲ ਚਲਾਣੇ ’ਤੇ ਸੋਗ ਵਜੋਂ ਦੋ ਮਿੰਟ ਦਾ ਮੌਨ ਰੱਖਿਆ। ਸਾਹਿਤਕਾਰ ਰਵਿੰਦਰ ਚੋਟ, ਨਾਵਲਕਾਰ ਗੁਰਨਾਮ ਬਾਵਾ ਅੰਬਾਲਾ ਤੇ ਕਹਾਣੀਕਾਰ ਸੋਹਣ ਸਿੰਘ ਸੂਨੀ ਵਲੋਂ ਕਹਾਣੀ ਸੰਗ੍ਰਹਿ ‘ਗੁਲਾਮੀ’ ਬਾਰੇ ਵਿਚਾਰ ਸਾਂਝੇ ਕੀਤੇ ਗਏ। ਗੁਰਦੀਪ ਸਿੰਘ ਮੁਕੱਦਮ ਨੇ ਆਪਣੇ ਕਹਾਣੀ ਸੰਗ੍ਰਹਿ ਬਾਰੇ ਗੱਲ ਕਰਦਿਆਂ ਦੱਸਿਆ ਕਿ ਨਾਵਲ ਲਿਖਦੇ-ਲਿਖਦੇ ਅਚਾਨਕ ਪਿਛਲੇ ਦੋ ਕੁ ਸਾਲਾਂ ਤੋਂ ਉਹ ਕਹਾਣੀ ਲਿਖਣ ਲੱਗਾ। ਇਸ ਦੇ ਨਾਲ ਹੀ ਸਮਾਗਮ ’ਚ ਆਏ ਕਵੀਆਂ, ਪ੍ਰੋਫੈਸਰ ਯਾਦਵਿੰਦਰ ਸਿੰਘ ਕਾਲੋਨੀ ਅੰਬਾਲਾ, ਜਸਵੀਰ ਮੋਰੋਂ, ਜੁਗਿੰਦਰ ਪਾਲ ਮੱਲ, ਦੀਪ ਜਗਤਪੁਰੀ, ਇਕਬਾਲ ਸਿੰਘ ਸੈਣੀ ਰੋਪੜ, ਸਤਨਾਮ ਸਿੰਘ ਝਿੱਕਾ ਪੰਚ ਲਧਾਣਾ ਝਿੱਕਾ, ਅਮਰੀਕ ਢੀਂਡਸਾ ਲਿਖਾਰੀ ਸਭਾ ਜਗਤਪੁਰ, ਤਰਨਜੀਤ ਸਿੰਘ, ਸਿਤਾਰਾ ਸਿੰਘ ਮੋਰਾਂਵਾਲੀ, ਸ਼ਾਮ ਸੁੰਦਰ ਪੋਸੀ, ਸਰਵਣ ਸਿੱਧੂ, ਰਣਵੀਰ ਸਿੰਘ, ਸੁਖਦੇਵ ਸਿੰਘ, ਨਿਰਮਲ ਰਾਮ ਨੇ ਆਪਣੀਆਂ ਕਵਿਤਾਵਾਂ ਤੇ ਗੀਤਾਂ ਨਾਲ ਇਕ ਵੱਖਰਾ ਹੀ ਰੰਗ ਬੰਨ੍ਹ ਦਿੱਤਾ। ਪਰਮਿੰਦਰ ਮੰਢਾਲੀ ਅਤੇ ਵਿਵੇਕ ਹਾਸਿਰ ਵਿਸ਼ਵ ਰੰਗਮੰਚ ਭੂੰਗਾ ਤੋਂ ਉਚੇਚੇ ਤੌਰ ’ਤੇ ਸਮਾਗਮ ਵਿਚ ਪਹੁੰਚੇ। ਸਤਪਾਲ ਸਿੰਘ ਨੰਬਰਦਾਰ ਲਧਾਣਾ ਝਿੱਕਾ ਤੇ ਜਗਤਾਰ ਸਿੰਘ ਕੋਚ ਨੇ ਪੂਰਾ ਸਮਾਂ ਸਮਾਗਮ ’ਚ ਹਜ਼ਰੀ ਲਗਵਾਈ। ਇਸ ਸਮੇਂ ਲਖਵਿੰਦਰ ਸਿੰਘ ਲੰਗੇਰੀ ਵਲੋਂ ਕਿਤਾਬਾਂ ਦਾ ਸਟਾਲ ਲਗਾਇਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕੈਪਟਨ ਦੌਲਤ ਸਿੰਘ ਤੇ ਗੁਰਦੀਪ ਸਿੰਘ ਸੈਣੀ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਰੋਜ਼ਾਨਾ ਅੱਠ ਘੰਟੇ ਬਿਜਲੀ ਦੇਣ ਦੇ ਦਾਅਵਿਆਂ ਦੀ ਫੂਕ ਨਿਕਲੀ-ਸੰਧੂ ਅਗਲੀ ਖ਼ਬਰ ਹਨੀ ਟੌਂਸਾ ਵਲੋਂ ਸੁਖਬੀਰ ਦੀ ਆਮਦ ਨੂੰ ਲੈ ਕੇ ਸਹੂੰਗੜਾ ਵਿਖੇ ਨੁੱਕੜ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।