ਅਕਾਲੀ ਆਗੂ ਅਸ਼ੋਕ ਨਾਨੋਵਾਲ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਹੋਏ ਸ਼ਾਮਿਲ
ਬਲਾਚੌਰ, 10 ਸਤੰਬਰ (ਨਰੇਸ਼ ਧੌਲ)-ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਸਿਆਸੀ ਝੱਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਆਗੂ ਅਸ਼ੋਕ ਨਾਨੋਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਸ਼ੋਕ ਨਾਨੋਵਾਲ ਨੂੰ ਸਾਥੀਆਂ ਸਮੇਤ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਿਲ ਕਰਵਾਇਆ ਅਤੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ।
ਬਲਾਚੌਰ, 10 ਸਤੰਬਰ (ਨਰੇਸ਼ ਧੌਲ)-ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਸਿਆਸੀ ਝੱਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਆਗੂ ਅਸ਼ੋਕ ਨਾਨੋਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਸ਼ੋਕ ਨਾਨੋਵਾਲ ਨੂੰ ਸਾਥੀਆਂ ਸਮੇਤ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਿਲ ਕਰਵਾਇਆ ਅਤੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਇਸ ਮੌਕੇ ਅਸ਼ੋਕ ਨਾਨੋਵਾਲ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸਮੁੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਦੌਰਾਨ ਭਾਜਪਾ ਆਗੂਆਂ ਨੇ ਕਿਹਾ ਕਿ ਅਸ਼ੋਕ ਨਾਨੋਵਾਲ ਵਰਗੇ ਤਜ਼ਰਬੇਕਾਰ ਆਗੂ ਦੇ ਪਾਰਟੀ ਵਿਚ ਆਉਣ ਨਾਲ ਬਲਾਚੌਰ ਹਲਕੇ ਤੇ ਆਸ-ਪਾਸ ਦੇ ਇਲਾਕਿਆਂ ਵਿਚ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਕੇਵਲ ਚੂਹੜਪੁਰ, ਜੋਗਿੰਦਰ ਸਿੰਘ ਅਟਵਾਲ, ਹਜੂਰਾ ਸਿੰਘ ਪੈਲੀ, ਯਸ਼ਪਾਲ ਠੇਕੇਦਾਰ, ਅਸ਼ਵਨੀ ਬੱਗੂਵਾਲ, ਸ਼ੰਮੀ ਜਲਾਲਪੁਰ, ਨਰਿੰਦਰ ਭਾਟੀਆ ਰਾਜੂ ਮਾਜਰਾ, ਸੁਰਿੰਦਰ ਸ਼ਿੰਦਾ ਆਦੋਆਣਾ, ਨੰਦ ਕਿਸ਼ੋਰ ਬਲਾਚੌਰ, ਬਹਾਦਰ ਸਿੰਘ ਪੈਲੀ, ਸੁਰਿੰਦਰ ਝਾਂਡੀਆਂ, ਪੰਮੀ ਪੰਡੋਰੀ, ਚਰਨਜੀਤ ਚੰਨੀ ਰੁੜਕੀ, ਦੀਪਾ ਹਿਆਤਪੁਰ ਜੱਟਾਂ, ਸ਼ੰਮੀ ਕਰੀਮਪੁਰ ਤੇ ਹੋਰ ਬਹੁ ਗਿਣਤੀ ਸ਼ਖ਼ਸੀਅਤਾਂ ਹਾਜ਼ਰ ਸਨ।