11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਗਾਮਾ ਧੁਲੇਤਾ ਜਿੱਤੀ

ਔੜ/ਝਿੰਗੜਾਂ, 10 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦਦਰਾਲ ਗੋਤ ਪਰਿਵਾਰਾਂ ਵਲੋਂ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਛਿੰਝ ਮੇਲਾ ਚੇਲਾ ਅਨੰਤ ਰਾਮ ਦਦਰਾਲ ਇਟਲੀ ਦੀ ਅਗਵਾਈ ਹੇਠ ਭਾਰੀ ਉਤਸ਼ਾਹ ਨਾਲ ਕਰਵਾਇਆ। ਸਵੇਰ ਵੇਲੇ ਗੁੱਗਾ ਜਾਹਰ ਪੀਰ ਦੇ ਅਸਥਾਨ ’ਤੇ ਪ੍ਰਬੰਧਕਾਂ ਵਲੋਂ ਕਈ ਧਾਰਮਿਕ ਰਸਮਾਂ ਕਰਨ ਉਪਰੰਤ ਗੁੱਗਾ ਜਾਹਰ ਪੀਰ ਭਜਨ ਮੰਡਲੀ ਗੜ੍ਹੀ ਅਜੀਤ ਸਿੰਘ ਵਲੋਂ ਗੁੱਗਾ ਜਾਹਰ ਪੀਰ ਦੀ ਉਪਮਾ ਦਾ ਗੁਣਗਾਨ ਕੀਤਾ।

ਅਜੀਤ ਡੈਸਕ 11-09-2026
ਔੜ/ਝਿੰਗੜਾਂ, 10 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦਦਰਾਲ ਗੋਤ ਪਰਿਵਾਰਾਂ ਵਲੋਂ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਛਿੰਝ ਮੇਲਾ ਚੇਲਾ ਅਨੰਤ ਰਾਮ ਦਦਰਾਲ ਇਟਲੀ ਦੀ ਅਗਵਾਈ ਹੇਠ ਭਾਰੀ ਉਤਸ਼ਾਹ ਨਾਲ ਕਰਵਾਇਆ। ਸਵੇਰ ਵੇਲੇ ਗੁੱਗਾ ਜਾਹਰ ਪੀਰ ਦੇ ਅਸਥਾਨ ’ਤੇ ਪ੍ਰਬੰਧਕਾਂ ਵਲੋਂ ਕਈ ਧਾਰਮਿਕ ਰਸਮਾਂ ਕਰਨ ਉਪਰੰਤ ਗੁੱਗਾ ਜਾਹਰ ਪੀਰ ਭਜਨ ਮੰਡਲੀ ਗੜ੍ਹੀ ਅਜੀਤ ਸਿੰਘ ਵਲੋਂ ਗੁੱਗਾ ਜਾਹਰ ਪੀਰ ਦੀ ਉਪਮਾ ਦਾ ਗੁਣਗਾਨ ਕੀਤਾ। ਬਾਅਦ ਦੁਪਹਿਰ ਛਿੰਝ ਮੇਲੇ ਦਾ ਪਿੜ ਕੱਢਿਆ, ਜਿਸ ਦਾ ਉਦਘਾਟਨ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਪਟਕੇ ਦੀ ਕੁਸ਼ਤੀ ਗਾਮਾ ਧੁਲੇਤਾ ਤੇ ਸੋਨੂੰ ਸਿਉੜਾ ਵਿਚਕਾਰ ਪਿੰਡ ਦੇ ਪਤਵੰਤੇ ਸੱਜਣ ਸਰਪੰਚ ਬਹਾਦਰ ਸਿੰਘ ਥਿਆੜਾ, ਰੂਪ ਲਾਲ ਧੀਰ ਕੈਨੇਡਾ, ਪ੍ਰਬੰਧਕ ਜਸਵਿੰਦਰ ਸਿੰਘ ਜੇ. ਈ., ਅਮਰੀਕ ਸਿੰਘ ਪੁਰੇਵਾਲ, ਬਲਕਾਰ ਸਿੰਘ ਅਣਦੇਹ, ਬਲਿਹਾਰ ਸਿੰਘ ਅਣਦੇਹ ਆਦਿ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਗਈ। ਪਟਕੇ ਦੀ ਕੁਸ਼ਤੀ ਵਿਚ ਗਾਮਾ ਧੁਲੇਤਾ ਨੇ ਸੋਨੂੰ ਸਿਉੜਾ ਨੂੰ ਪੁਆਇੰਟਾਂ ’ਤੇ ਹਰਾ ਕੇ ਪਹਿਲੇ ਇਨਾਮ ’ਤੇ ਜਿੱਤ ਪ੍ਰਾਪਤ ਕੀਤੀ ਜਦਕਿ ਸੋਨੂੰ ਸਿਉੜਾ ਨੂੰ ਦੂਸਰੇ ਇਨਾਮ ’ਤੇ ਸਬਰ ਕਰਨਾ ਪਿਆ। ਇਸ ਮੌਕੇ ਹੋਰ ਵੀ ਪਹਿਲਵਾਨਾਂ ਦੀਆਂ ਇਨਾਮੀ ਕੁਸ਼ਤੀਆਂ ਕਰਵਾਈਆਂ ਗਈਆਂ। ਪਟਕੇ ਤੇ ਹੋਰ ਇਨਾਮੀ ਕੁਸ਼ਤੀਆਂ ਦੇ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਪਿੰਡ ਦੇ ਮੁਖੀ ਸਰਪੰਚ ਬਹਾਦਰ ਸਿੰਘ ਥਿਆੜਾ, ਰੂਪ ਲਾਲ ਧੀਰ ਕੈਨੇਡਾ, ਅਮਰੀਕ ਸਿੰਘ ਪੁਰੇਵਾਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੇਂਡੂ ਖੇਡ ਮੇਲੇ ਕਰਵਾਉਣੇ ਬਹੁਤ ਜ਼ਰੂਰੀ ਹਨ। ਪ੍ਰਬੰਧਕ ਜਸਵਿੰਦਰ ਸਿੰਘ ਦਦਰਾਲ ਜੇ. ਈ. ਨੇ ਛਿੰਝ ਮੇਲੇ ਵਿਚ ਪੁੱਜੇ ਪਿੰਡ ਦੇ ਪਤਵੰਤੇ ਸੱਜਣਾਂ ਤੇ ਸਹਿਯੋਗੀ ਸੱਜਣਾਂ ਵਲੋਂ ਸਹਿਯੋਗ ਦੇਣ ’ਤੇ ਧੰਨਵਾਦ ਕਰਦਿਆਂ ਉਨ੍ਹਾਂ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਨੰਤ ਰਾਮ ਦਦਰਾਲ ਇਟਲੀ, ਜਸਵਿੰਦਰ ਸਿੰਘ ਦਦਰਾਲ ਜੇ. ਈ., ਸਰਪੰਚ ਬਹਾਦਰ ਸਿੰਘ ਥਿਆੜਾ, ਰੂਪ ਲਾਲ ਧੀਰ, ਅਮਰੀਕ ਸਿੰਘ ਪੁਰੇਵਾਲ, ਨੰਬਰਦਾਰ ਰਾਜ ਕੁਮਾਰ ਦਦਰਾਲ ਯੂਰਪ, ਮਨਪ੍ਰੀਤ ਦਦਰਾਲ, ਗਗਨਦੀਪ ਦਦਰਾਲ ਇਟਲੀ, ਮੌਂਟੀ ਦਦਰਾਲ, ਮਾ. ਸਤਨਾਮ ਧੀਰ, ਸਦਾ ਰਾਮ ਮੱਲਾ ਬੇਦੀਆਂ, ਸਤਨਾਮ ਦਦਰਾਲ ਮਹਾਲੋਂ, ਹਨੀ ਦਦਰਾਲ, ਗੋਪਾ ਦਦਰਾਲ, ਬਾਬਾ ਦੀਪੂ ਦਦਰਾਲ, ਬਲਕਾਰ ਸਿੰਘ ਅਣਦੇਹ, ਬਲਿਹਾਰ ਸਿੰਘ ਅਣਦੇਹ, ਮੇਜਰ ਸਿੰਘ ਥਿਆੜਾ, ਬਲਵੀਰ ਦਦਰਾਲ, ਮੋਹਨ ਲਾਲ ਮੱਲ੍ਹਾ ਬੇਦੀਆਂ, ਅਮਨਦੀਪ ਦਦਰਾਲ, ਗੋਪਾਲ ਦਦਰਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ ਫਗਵਾੜਾ-ਬੰਗਾ ਵਿਖੇ ਸੀਜ਼ਨ ਸਮਾਪਤੀ ’ਤੇ ਭਾਰੀ ਜੋੜ ਮੇਲਾ ਅਗਲੀ ਖ਼ਬਰ ਜਸਵਿੰਦਰ ਸਿੰਘ ਅਫਰੀਕਾ ਦੇ ਪਰਿਵਾਰ ਵਲੋਂ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਾਸਤੇ ਈ ਰਿਕਸ਼ਾ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।