ਦੁਆਬਾ ਜ਼ੋਨ ਦੇ ਗੁਰਮਤਿ ਤੇ ਨਰੋਈ ਸਿਹਤ ਮੁਕਾਬਲੇ ਕੱਲ੍ਹ
ਨਵਾਂਸ਼ਹਿਰ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਸਾਲਾਨਾ ਗੁਰਮਤਿ ਤੇ ਨਰੋਈ ਸਿਹਤ ਮੁਕਾਬਲਿਆਂ ਦੀ ਲੜੀ ਤਹਿਤ ਦੁਆਬਾ ਜ਼ੋਨ ਦੇ ਮੁਕਾਬਲੇ 4 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਗੁਜਰਪੁਰ ਕਲਾਂ ਵਿਖੇ ਕਰਵਾਏ ਜਾਣਗੇ। ਦੁਆਬਾ ਖੇਤਰ ਦੇ ਵੱਖ-ਵੱਖ ਸਕੂਲਾਂ, ਗੁਰਮਤਿ ਕੇਂਦਰਾਂ ਅਤੇ ਪ੍ਰਚਾਰ ਕੇਂਦਰਾਂ ਨਾਲ ਸਬੰਧਤ ਬੱਚੇ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣਗੇ।
ਮ
ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ।
03-10-2026
ਨਵਾਂਸ਼ਹਿਰ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਸਾਲਾਨਾ ਗੁਰਮਤਿ ਤੇ ਨਰੋਈ ਸਿਹਤ ਮੁਕਾਬਲਿਆਂ ਦੀ ਲੜੀ ਤਹਿਤ ਦੁਆਬਾ ਜ਼ੋਨ ਦੇ ਮੁਕਾਬਲੇ 4 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਗੁਜਰਪੁਰ ਕਲਾਂ ਵਿਖੇ ਕਰਵਾਏ ਜਾਣਗੇ। ਦੁਆਬਾ ਖੇਤਰ ਦੇ ਵੱਖ-ਵੱਖ ਸਕੂਲਾਂ, ਗੁਰਮਤਿ ਕੇਂਦਰਾਂ ਅਤੇ ਪ੍ਰਚਾਰ ਕੇਂਦਰਾਂ ਨਾਲ ਸਬੰਧਤ ਬੱਚੇ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣਗੇ। ਗੁਰਮਤਿ ਮੁਕਾਬਲਿਆਂ ਵਿਚ ਕਵਿਤਾ ਉਚਾਰਨ, ਗੁਰਬਾਣੀ ਕੰਠ, ਭਾਸ਼ਣ, ਕਵੀਸ਼ਰੀ, ਸ਼ਬਦ ਵਿਚਾਰ, ਸਵਾਲ-ਜਵਾਬ, ਚਿੱਤਰ ਕਲਾ ਅਤੇ ਦਸਤਾਰ ਸਜਾਉਣਾ ਆਦਿ ਸ਼ਾਮਿਲ ਹੋਣਗੇ। ਬੱਚਿਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਅਤੇ ਸਰਗਰਮ ਬਣਾਉਣ ਲਈ ਲੰਬੀ ਛਾਲ, ਰੱਸੀ ਟੱਪਣਾ, ਗੋਲਾ ਸੁੱਟਣਾ, ਬਾਲ ਦੌੜ ਅਤੇ ਕੂਹਣੀ ਡੰਡ ਆਦਿ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ। ਸੰਸਥਾ ਵਲੋਂ ਇਹ ਮੁਕਾਬਲੇ ਪਹਿਲਾਂ ਵੱਖ-ਵੱਖ ਜ਼ੋਨਾਂ ਵਿਚ ਕਰਵਾਏ ਜਾਂਦੇ ਹਨ। ਇਸ ਤੋਂ ਬਾਅਦ ਜ਼ੋਨ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਤੇ ਚੁਣੇ ਗਏ ਬੱਚਿਆਂ ਨੂੰ ਅਗਲੇ ਪੜਾਅ ਵਿਚ ਸਟੇਟ ਪੱਧਰੀ ਮੁਕਾਬਲਿਆਂ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਭਾਗ ਲੈਣ ਦਾ ਮੌਕਾ ਮਿਲੇਗਾ। ਦੁਆਬਾ ਜ਼ੋਨ ਦੇ ਇਨ੍ਹਾਂ ਮੁਕਾਬਲਿਆਂ ਦੀ ਸਮੁੱਚੀ ਦੇਖ-ਰੇਖ ਭਾਈ ਸਿਮਰਪ੍ਰੀਤ ਸਿੰਘ ਜੈਤੋ, ਪ੍ਰਚਾਰਕ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤ ਪ੍ਰਚਾਰ ਕੇਂਦਰ, ਗੁਜਰਪੁਰ ਕਲਾਂ ਵਲੋਂ ਕੀਤੀ ਜਾ ਰਹੀ ਹੈ। ਇਸ ਕਾਰਜ ਵਿਚ ਉਨ੍ਹਾਂ ਦੇ ਸਾਥੀ ਪ੍ਰਚਾਰਕ ਭਾਈ ਜਸਵੰਤ ਸਿੰਘ ਵਲੋਂ ਵੀ ਸਰਗਰਮ ਸਹਿਯੋਗ ਦਿੱਤਾ ਜਾ ਰਿਹਾ ਹੈ। ਮੁਕਾਬਲਿਆਂ ਦੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਭਾਈ ਜਰਨੈਲ ਸਿੰਘ ਨਵਾਂ ਸ਼ਹਿਰ, ਭਾਈ ਗੁਰਮੀਤ ਸਿੰਘ ਗੁਜਰਪੁਰ, ਭਾਈ ਹਰਮੀਤ ਸਿੰਘ ਗੁਜਰਪੁਰ, ਭਾਈ ਗੁਰਨੇਕ ਸਿੰਘ ਚੂਹੜਪੁਰ, ਭਾਈ ਬਹਾਦਰ ਸਿੰਘ ਧਰਮਕੋਟ, ਭਾਈ ਜੋਗਾ ਸਿੰਘ ਇੰਜੀਨੀਅਰ, ਭਾਈ ਕਸ਼ਮੀਰ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਕਾਹਮਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਾਥੀਆਂ ਲਈ ਬੈਠਣ, ਪਾਣੀ, ਸੁਰੱਖਿਆ ਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।