ਝਿੰਗੜਾਂ ਵਿਖੇ ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ
ਔੜ/ਝਿੰਗੜਾਂ, 3 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਯਾਦ ਨੂੰ ਸਮਰਪਿਤ ਦਿਨ ਦੇ ਗੁਰਮਤਿ ਸਮਾਗਮ ਮਹਾਰਾਜ ਪ੍ਰੀਤਮ ਦਾਸ ਦੀ ਸਪੁੱਤਰੀ ਬੀਬੀ ਸੁਖਵੰਤ ਕੌਰ ਯੂ. ਐਸ.
ਔੜ/ਝਿੰਗੜਾਂ, 3 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਯਾਦ ਨੂੰ ਸਮਰਪਿਤ ਦਿਨ ਦੇ ਗੁਰਮਤਿ ਸਮਾਗਮ ਮਹਾਰਾਜ ਪ੍ਰੀਤਮ ਦਾਸ ਦੀ ਸਪੁੱਤਰੀ ਬੀਬੀ ਸੁਖਵੰਤ ਕੌਰ ਯੂ. ਐਸ. ਏ., ਨਾਨਕ ਸਿੰਘ ਜੂਤਲਾ ਯੂ. ਐਸ. ਏ., ਜੋਗਾ ਸਿੰਘ ਜੂਤਲਾ ਯੂ. ਕੇ., ਬੀਬੀ ਪਰਮਿੰਦਰ ਕੌਰ ਰਿਐਤ ਯੂ. ਕੇ. ਦੀ ਰਹਿਨੁਮਾਈ ਹੇਠ ਕਰਵਾਇਆ, ਜਿਸ ਵਿਚ ਪੰਥ ਪ੍ਰਸਿੱਧ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ, ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ, ਭਾਈ ਬਲਪ੍ਰੀਤ ਸਿੰਘ ਲੁਧਿਆਣਾ, ਢਾਡੀ ਗਰਜਾ ਸਿੰਘ ਮਾਣਕਪੁਰ ਸਰੀਫ ਵਾਲਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿਚ ਕੁਲਜੀਤ ਸਿੰਘ ਸਰਹਾਲ ਚੇਅਰਮੈਨ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਪੰਜਾਬ ਤੇ ਹਲਕਾ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ ਤੇ ਆਮ ਆਦਮੀ ਪਾਰਟੀ ਸੀਨੀਅਰ ਆਗੂ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਰਾਜਾ ਸਾਹਿਬ, ਮਹਾਰਾਜ ਪ੍ਰੀਤਮ ਦਾਸ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦਿਆਂ ਕਿਹਾ ਕਿ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਝਿੰਗੜਾਂ ਦੀ ਧਰਤੀ ’ਤੇ ਆਪਣੇ ਚਰਨ ਪਾ ਕੇ ਇਸ ਨੂੰ ਪੂਜਣ ਯੋਗ ਬਣਾਇਆ। ਸਟੇਜ ਜਨਰਲ ਸਕੱਤਰ ਜਥੇ. ਰਣਜੀਤ ਸਿੰਘ ਝਿੰਗੜ ਨੇ ਗੁਰਮਤਿ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸਮਾਗਮ ’ਚ ਸ਼ਾਮਿਲ ਹੋਏ ਰਾਜਨੀਤਿਕ ਆਗੂਆਂ, ਸੰਗਤਾਂ, ਦਾਨੀ ਸੇਵਾਦਾਰਾਂ, ਢਾਡੀ ਜਥਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਸਾਥੀ ਪ੍ਰਬੰਧਕਾਂ, ਨਾਨਕ ਸਿੰਘ ਜੂਤਲਾ ਯੂ. ਐਸ. ਏ., ਜੋਗਾ ਸਿੰਘ ਜੂਤਲਾ ਯੂ. ਕੇ., ਦਲਜੀਤ ਸਿੰਘ ਰਿਐਤ, ਸੁਖਵਿੰਦਰ ਸਿੰਘ ਸੁੱਖੀ ਰਿਐਤ ਯੂ. ਕੇ., ਰਣਜੀਤ ਸਿੰਘ ਰਿਐਤ ਯੂ. ਕੇ., ਦਲਜੀਤ ਕੌਰ ਯੂ. ਕੇ., ਅਮਰਜੀਤ ਸਿੰਘ ਯੂ. ਕੇ. ਵਲੋਂ ਸਾਂਝੇ ਤੌਰ ’ਤੇ ਦਾਨੀ ਸੇਵਾਦਾਰਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਮੰਗਾ, ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ, ਪਰਮਜੀਤ ਸਿੰਘ ਗਰੇਵਾਲ ਪੰਚ, ਬਲਵਿੰਦਰ ਸਿੰਘ ਝਿੰਗੜ, ਗ੍ਰੰਥੀ ਬੁੱਧ ਸਿੰਘ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਸੰਦੀਪ ਸਿੰਘ ਸ਼ੇਰਗਿੱਲ, ਸੋਢੀ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ., ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ, ਲਖਵੀਰ ਸਿੰਘ ਸ਼ੇਰਗਿੱਲ ਪਰਾਗਪੁਰ, ਬਲਜਿੰਦਰ ਸਿੰਘ ਸਰਾਂ, ਜੋਗਾ ਸਿੰਘ ਸ਼ੇਰਗਿੱਲ, ਗੁਰਮੁੱਖ ਸਿੰਘ, ਬਹਾਦਰ ਸਿੰਘ ਮਹਿਮੀ ਪੰਚ, ਗੁਰਦੇਵ ਰਾਮ ਪੰਚ, ਤਰਲੋਚਨ ਸਿੰਘ ਲੱਲ੍ਹ , ਜਸਵੀਰ ਸਿੰਘ, ਸਕੱਤਰ ਜਸਵਿੰਦਰ ਸਿੰਘ ਢੰਡਾ, ਨਿਰਮਲ ਸਿੰਘ ਮਹਿਮੀ, ਪਰਮਿੰਦਰ ਸਿੰਘ, ਸ਼ਿੰਗਾਰਾ ਸਿੰਘ ਢੰਡਾ, ਲਵਪ੍ਰੀਤ ਸਿੰਘ, ਮਨਦੀਪ ਸਿੰਘ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਸਮਸ਼ੇਰ ਸਿੰਘ ਜੈਕਸਨ, ਅਵਤਾਰ ਸਿੰਘ ਸ਼ੇਰਗਿੱਲ, ਮਨੋਹਰ ਸਿੰਘ ਗਰਚਾ, ਅਵਤਾਰ ਸਿੰਘ ਏ. ਐਸ. ਆਈ, ਮਲਕੀਤ ਸਿੰਘ, ਨੰਬਰਦਾਰ ਗੁਰਮੀਤ ਸਿੰਘ, ਸਤਪਾਲ ਸਿੰਘ, ਬਲਵੀਰ ਸਿੰਘ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਜਸਵੀਰ ਰਾਮ, ਮਹਿੰਦਰ ਸਿੰਘ ਏ. ਐਸ. ਆਈ ਚੰਡੀਗੜ੍ਹ, ਰਤਨਜੀਤ ਸਿੰਘ, ਰਵੀ ਕਲਸੀ, ਮੁਖਤਿਆਰ ਸਿੰਘ, ਕਾਕਾ ਝਿੰਗੜ, ਪਿੰਦੂ , ਨਛੱਤਰ ਸਿੰਘ ਆਦਿ ਹਾਜ਼ਰ ਸਨ।